ਹਕ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹਕ. ਅ਼ ਹ਼ੱਕ਼. ਵਿ—ਸਤ੍ਯ. “ਹਕ ਹੁਕਮ ਸਚੁ ਖੁਦਾਇਆ.” (ਮਾਰੂ ਸੋਲਹੇ ਮ: ੫) ੨ ਸੱਚਾ । ੩ ਸੰਗ੍ਯਾ—ਸ੍ਵਤ੍ਵ. ਅਪਣੱਤ. ਉਹ ਵਸਤੁ ਜਿਸ ਨੂੰ ਅਪਣਾਉਣ ਦਾ ਭਾਵ ਕੀਤਾ ਗਿਆ ਹੈ. “ਹਕੁ ਪਰਾਇਆ ਨਾਨਕਾ! ਉਸੁ ਸੂਅਰ ਉਸੁ ਗਾਇ.” (ਮ: ੧ ਵਾਰ ਮਾਝ) ੪ ਇਨਸਾਫ. ਨਿਆਉਂ. “ਵਢੀ ਲੈਕੇ ਹਕੁ ਗਵਾਏ.” (ਮ: ੧ ਵਾਰ ਰਾਮ ੧) ੫ ਕਰਤਾਰ. ਵਾਹਗੁਰੂ. “ਹਕ ਸਚੁ ਖਾਲਕੁ ਖਲਕ ਮਿਆਨੇ.” (ਤਿਲੰ ਕਬੀਰ) ੬ ਹੁੰਕਾਰ ਵਾਸਤੇ ਭੀ ਹਕ ਸ਼ਬਦ ਆਇਆ ਹੈ. ਸਿੰਘਨਾਦ. ਗੱਜਣਾ. “ਦਲ ਦੈਤਨ ਮੱਧ ਪਰਾ ਹਕਕੈ.” (ਜਲੰਧਰਾਵ) ੭ ਦੇਖੋ, ਹੱਕ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 18019, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no

ਹਕ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਹਕ (ਸੰ.। ਅ਼ਰਬੀ ਹ਼ਕ) ੧. ਸੱਚ। ੨. ਕਾਨੂਨ ਤੇ ਧਰਮ ਅਨੁਸਾਰ ਗ੍ਰਹਿਣ ਕਰਨ ਵਾਲੀ ਵਸਤੂ। ਯਥਾ-‘ਹਕੁ ਹਲਾਲੁ ਬਖੋਰਹੁ ਖਾਣਾ’ ਹਕ ਦਾ ਤੇ ਵਿਹਤ ਖਾਣਾ ਖਾਵੋ। ਤਥਾ-‘ਹਕੁ ਪਰਾਇਆ ਨਾਨਕਾ’ ਗੁਰੂ ਜੀ ਕਹਿੰਦੇ ਹਨ ਪਰਾਇਆ ਹੱਕ ਲੈਕੇ ਖਾਣਾ ਇਉਂ ਨਿੰਦਤ ਹੈ ਜਿੱਕੁਰ ਸੂਰ ਤੇ ਗਊ ਮੁਸਲਮਾਨ ਤੇ ਹਿੰਦੂ ਨੂੰ ਵਰਤਣੇ ਨਿੰਦਤ ਹਨ।

੨. ਸੱਤ੍ਯ ਵਸਤੂ। ਵਾਹਿਗੁਰੂ। ਯਥਾ-‘ਹਕੁ ਸਚੁ ਖਾਲਕੁ ਖਲਕ ਮਿਆਨੇਸੱਚਾ (ਹਕ) ਵਾਹਿਗੁਰੂ ਖਲਕਤ ਦਾ ਕਰਤਾ ਖਲਕਤ ਦੇ ਵਿੱਚ ਹੈ।

੩. ਅਸਲ , ਯੋਗ , ਠੀਕ। ਯਥਾ-‘ਮਰਣੁ ਮੁਣਸਾਂ ਸੂਰਿਆ ਹਕੁ ਹੈ’ ਬਾਜ਼ੇ ਹੱਕ ਦਾ ਅਰਥ ਏਥੇ ਧਰਮ ਬੀ ਕਰਦੇ ਹਨ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 17934, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਹਕ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

 ਹਕ, ਇਸਤਰੀ ਲਿੰਗ : ਜ਼ੁਬਾਨ ਦੀ ਬੋਲਦਿਆਂ ਵਿੱਚ ਵਿੱਚ ਰੁਕ ਜਾਣ ਦੀ ਕਿਰਿਆ, ਥਥਲਾ (ਲਾਗੂ ਕਿਰਿਆ : ਪੈਣਾ)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 5327, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-30-04-18-02, ਹਵਾਲੇ/ਟਿੱਪਣੀਆਂ:

ਹਕ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਹਕ, ਇਸਤਰੀ ਲਿੰਗ : ਗਾਉਣ ਵੇਲੇ ਕੱਢੀ ਲੰਮੀ ਆਵਾਜ਼, ਲੰਮੀ ਸੁਰ, ਲੰਮੀ ਧੁਨ, ਲਮਕਾਵੀਂ ਲੈ (ਲਾਗੂ ਕਿਰਿਆ : ਕੱਢਣਾ, ਲਾਉਣਾ, ਮਿਲਾਉਣਾ, ਮੇਲਣਾ)

–ਹੇਕ ਮਿਲਾਉਣਾ, ਹੇਕ ਮੇਲਣਾ, ਮੁਹਾਵਰਾ : ਸੁਰ ਨਾਲ ਸੁਰ ਮੇਲਣਾ, ਕਠਿਆਂ ਗਾਉਣਾ

–ਹੇਕਾਂ ਕੱਢਣਾ, ਮੁਹਾਵਰਾ : ਉੱਚੀ ਉੱਚੀ ਰੋਣਾ

–ਹੇਕਾਂ ਲਾਉਣਾ, ਮੁਹਾਵਰਾ :  (ਘ੍ਰਿਣਾ ਵਾਚੀ ਗਾਉਣਾ)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 4906, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-16-04-43-57, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ

ਹੋਂਕ ਸ਼ਬਦ ਦਾ ਅਰਥ ਦੱਸੋ ਜੀ


Manpreet Kaur sandhu, ( 2025/01/14 10:0245)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.