ਹਕੂਮਤ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Sovereignty (ਸੌਵਰਿਨਟਿ) ਹਕੂਮਤ: ਇਕ ਰਾਜ ਦੀ ਸਰਕਾਰ ਦੁਆਰਾ ਉਸਦੇ ਖੇਤਰ (terri-tory) ਅਤੇ ਲੋਕਾਂ (people) ਉਤੇ ਥੋਪੇ ਹਕੂਮਤੀ ਅਧਿਕਾਰ ਜਿਨ੍ਹਾਂ ਵਿਰੁੱਧ ਕੋਈ ਵੀ ਪ੍ਰਾਰਥਨਾ ਨਹੀਂ ਕੀਤੀ ਜਾ ਸਕਦੀ। ਇਹ ਪੂਰੇ ਰਾਜ ਖੇਤਰ ਤੇ ਸਮਾਨ ਰੂਪ ਵਿੱਚ ਲਾਗੂ ਹੁੰਦੇ ਹਨ ਅਤੇ ਇਹ ਸੀਮਾਵਾਂ ਤੱਕ ਸੀਮਿਤ ਹੁੰਦੇ ਹਨ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4610, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਹਕੂਮਤ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹਕੂਮਤ [ਨਾਂਇ] ਸਰਕਾਰ , ਸੱਤਾ , ਸ਼ਾਸਨ, ਸਲਤਨਤ , ਬਾਦਸ਼ਾਹਤ, ਗੌਰਮਿੰਟ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4599, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਹਕੂਮਤ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਹਕੂਮਤ, (ਅਰਬੀ : ਹਕੂਮਤ) / ਇਸਤਰੀ ਲਿੰਗ : ੧. ਰਾਜ, ਸਲਤਨਤ; ੨. ਸ਼ਾਸਨ, ਹੁਕਮਰਾਨੀ; ੩. ਅਖ਼ਤਿਆਰ, ਅਧਿਕਾਰ, ਵਸੀਕਾਰ
–ਹਕੂਮਤ ਹੋਣਾ, ਮੁਹਾਵਰਾ : ਚੱਲਦੀ ਹੋਣਾ, ਮੰਨੀ ਜਾਂਦੀ ਹੋਣਾ
–ਹਕੂਮਤ ਕਰਨਾ, ਮੁਹਾਵਰਾ : ਰੁਹਬ ਜਮਾਉਣਾ ਜਾਂ ਪਾਉਣਾ
–ਹਕੂਮਤ ਖ਼ੁਦ ਅਖ਼ਤਿਆਰੀ, ਇਸਤਰੀ ਲਿੰਗ : ਅਟਾਨੋਮੀ, ਸੁਰਾਜ, ਸ਼ਾਸਤ ਸ਼ਾਸਨ, ਸਥਾਨਕ, ਸੁਸ਼ਾਸਨ, ਸ਼ਾਸਨ ਦੀ ਦ੍ਰਿਸ਼ਟੀ ਤੋਂ ਸਥਾਨਕ ਖੇਤਰਾਂ ਵਿੱਚ ਆਪਣੇ ਸਾਰੇ ਕੰਮ ਆਪ ਕਰਨ ਦੀ ਸੁਤੰਤਰਤਾ
–ਹਕੂਮਤ ਚੱਲਣਾ, ਮੁਹਾਵਰਾ : ਅਧਿਕਾਰ ਮੰਨਿਆ ਜਾਣਾ
–ਹਕੂਮਤ ਚਲਾਉਣਾ, ਮੁਹਾਵਰਾ : ੧. ਅਧਿਕਾਰ ਦੀ ਵਰਤੋਂ ਕਰਨਾ, ਅਧਿਕਾਰ ਜਾਂ ਹਕੂਕ ਵਰਤਾਉਣਾ; ੨. ਰੁਹਬ ਵਿਖਾਉਣਾ; ੩. ਘੜੀ ਘੜੀ ਪਿਛੋਂ ਕੋਈ ਕੰਮ ਕਰਨ ਨੂੰ ਕਹਿਣਾ
–ਹਕੂਮਤ ਜਤਾਉਣਾ, ੧. ਅਧਿਕਾਰ ਜਾਂ ਵਡੱਪਣ ਪ੍ਰਗਟ ਕਰਨਾ; ੨. ਰੁਹਬ ਪਾਉਣਾ ਦੱਸਣਾ, ਰੁਹਬ ਵਿਖਾਉਣਾ, ਰੁਹਬ ਛਾਂਟਣਾ
–ਹਕੂਮਤ ਜਮਹੂਰੀ, ਇਸਤਰੀ ਲਿੰਗ : ਲੋਕ ਰਾਜ, ਰੀਪਬਲਕ, ਗਣਤੰਤਰਕ ਰਾਜ
–ਹਕੂਮਤ ਜੰਮਣਾ, ਮੁਹਾਵਰਾ : ਤਸੱਲਤ ਕਾਇਮ ਹੋਣਾ, ਅਧਿਕਾਰ ਪੂਰੀ ਤਰ੍ਹਾਂ ਮੰਨਿਆ ਜਾਣ ਲੱਗ ਪੈਣਾ
–ਹਕੂਮਤ ਦਿਖਾਉਣਾ, ਮੁਹਾਵਰਾ : ਰੁਹਬ ਦੇਣਾ, ਧਮਕਾਉਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1462, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-04-11-16-59, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First