ਹਥੇਲੀ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹਥੇਲੀ (ਨਾਂ,ਇ) ਵੀਣੀ ਤੋਂ ਅੱਗੇ ਅਤੇ ਹੱਥ ਦੀਆਂ ਉਂਗਲਾਂ ਤੋਂ ਪਿੱਛੇ ਦੀ ਤਲ਼ੀ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3228, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਹਥੇਲੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹਥੇਲੀ. ਸੰ. ਹਸ੍ਤ-ਤਲ. ਸੰਗ੍ਯਾ—ਹੱਥ ਦੀ ਤਲੀ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3091, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no
ਹਥੇਲੀ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਹਥੇਲੀ, (ਸੰਸਕ੍ਰਿਤ : ਹਸਤਲ) / ਇਸਤਰੀ ਲਿੰਗ : ੧. ਹੱਥ ਦੀ ਤਲੀ, ਵੀਣੀ ਤੋਂ ਅਗਲੇ ਉਸ ਚੌੜੇ ਹਿੱਸੇ ਦਾ ਸਾਮ੍ਹਣਾ ਬੰਨਾ ਜਿਸ ਦੇ ਅੱਗੇ ਉਂਗਲਾਂ ਹੁੰਦੀਆਂ ਹਨ
–ਹਥੇਲੀ ਤੇ ਸਰ੍ਹੋਂ ਜਮਾਉਣਾ, ਮੁਹਾਵਰਾ : ਪਰਤੱਖ ਕਰਾਮਾਤ ਦਿਖਾਉਣਾ
–ਹਥੇਲੀ ਤੇ ਸਿਰ ਰੱਖ ਲੈਣਾ, ਮੁਹਾਵਰਾ : ਮਰਨ ਲਈ ਤਿਆਰ ਹੋਣਾ, ਮਰਨ ਮਾਰਨ ਦੀ ਪਰਵਾਹ ਨਾ ਹੋਣਾ
–ਹਥੇਲੀ ਤੇ ਹੋਣਾ, ਮੁਹਾਵਰਾ : ਪਰਤੱਖ ਹੋਣਾ, ਕੋਈ ਭੁਲੇਖੇ ਵਾਲੀ ਗਲ ਨਾ ਹੋਣਾ
–ਹਥੇਲੀ ਤੇ ਜਾਨ ਰੱਖਣਾ, ਮੁਹਾਵਰਾ : ਮੌਤੋਂ ਨਾ ਡਰਨਾ, ਜਾਨ ਜੋਖੋਂ ਵਿੱਚ ਪਾ ਕੇ ਕੋਈ ਕੰਮ ਕਰਨਾ
–ਹਥੇਲੀ ਤੇ ਲਈ ਫਿਰਨਾ, ਮੁਹਾਵਰਾ : ਹੱਥ ਤੇ ਧਰੀ ਫਿਰਨਾ, ਵਿਸ਼ੇ ਵਾਸ਼ਨਾ ਤੀਬਰ ਹੋਣਾ, ਕਾਮ ਆਤੁਰ ਹੋਣਾ
–ਹਥੇਲੀ ਦਾ ਫੋੜਾ, ਪੁਲਿੰਗ : ਅਜ਼ੀਜ਼, ਬਹੁਤ ਪਿਆਰਾ, ਅਤੀ ਲਾਡਲਾ
–ਹਥੇਲੀ ਵਿੱਚ ਖੁਰਕ ਹੋਣਾ, ਮੁਹਾਵਰਾ : ਸੱਜੀ ਵਿੱਚ ਹੋਵੇ ਤਾਂ ਕੁੱਝ ਰੁਪਿਆ ਪੈਸਾ ਮਿਲਣ ਦਾ ਖੱਬੀ ਵਿੱਚ ਹੋਵੇ ਤਾਂ ਨੁਕਸਾਨ ਹੋਣ ਦਾ ਸਗਨ ਹੋਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1113, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-12-11-55-26, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First