ਹਮਲਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹਮਲਾ [ਨਾਂਪੁ] ਹੱਲਾ, ਧਾਵਾ , ਆਕਰਮਣ ਚੜ੍ਹਾਈ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4305, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਹਮਲਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹਮਲਾ ਅ਼ ਹ਼ਮਲਹ. ਸੰਗ੍ਯਾ—ਧਾਵਾ. ਹੱਲਾ. ਝਪਟ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4220, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no
ਹਮਲਾ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Assault_ਹਮਲਾ: ਜਦੋਂ ਕੋਈ ਕਿਸੇ ਹਾਜ਼ਰ ਵਿਅਕਤੀ ਦੇ ਮਨ ਵਿਚ ਸੰਸਾ ਪੈਦਾ ਕਰਨ ਦੇ ਇਰਾਦੇ ਨਾਲ ਕੋਈ ਇਸ਼ਾਰਾ ਜਾਂ ਤਿਆਰੀ ਕਰਦਾ ਹੈ ਜਾਂ ਇਹ ਸੰਭਾਵੀ ਜਾਣਦੇ ਹੋਏ ਇਸ਼ਾਰਾ ਜਾਂ ਤਿਆਰੀ ਕਰਦਾ ਹੈ ਕਿ ਉਸ ਤਰ੍ਹਾਂ ਕਰਨ ਨਾਲ ਉਸ ਹਾਜ਼ਰ ਵਿਅਕਤੀ ਦੇ ਮਨ ਵਿਚ ਸੰਸਾ ਪੈਦਾ ਹੋਵੇਗਾ ਕਿ ਇਸ਼ਾਰਾ ਜਾਂ ਤਿਆਰੀ ਕਰਨ ਵਾਲਾ ਵਿਅਕਤੀ ਉਸ ਹਾਜ਼ਰ ਵਿਅਕਤੀ ਤੇ ਅਪਰਾਧਕ ਬਲ ਦੀ ਵਰਤੋਂ ਕਰਨ ਹੀ ਵਾਲਾ ਹੈ, ਤਾਂ ਇਹ ਕਿਹਾ ਜਾਂਦਾ ਹੈ ਕਿ ਉਹ ਹਮਲਾ ਕਰਦਾ ਹੈ। ਹਮਲੇ ਦੀ ਇਹ ਵਿਆਖਿਆ ਦੰਡ ਸੰਘਤਾ ਵਿਚ ਉਸ ਸ਼ਬਦ ਦੀ ਕੀਤੀ ਗਈ ਵਰਤੋਂ ਤੇ ਆਧਾਰਤ ਹੈ। ਜਿਥੋਂ ਤਕ ਇਸ਼ਾਰਾ ਕਰਨ ਦਾ ਸਬੰਧ ਹੈ ਉਸ ਵਿਚ ਮੁੱਕਾ ਜਾਂ ਸੋਟੀ ਆਦਿ ਉਘਰਨ ਦੀ ਕਿਰਿਆ ਵੀ ਆ ਜਾਂਦੀ ਹੈ। ਕੇਵਲ ਸ਼ਬਦ ਹਮਲੇ ਦੀ ਕੋਟੀ ਵਿਚ ਨਹੀਂ ਆਉਂਦੇ। ਪਰ ਜੋ ਸ਼ਬਦ ਕੋਈ ਵਿਅਕਤੀ ਵਰਤਦਾ ਹੈ ਉਹ ਉਸ ਦੇ ਇਸ਼ਾਰਿਆਂ ਜਾਂ ਤਿਆਰੀਆਂ ਨੂੰ ਅਜਿਹਾ ਅਰਥ ਦੇ ਸਕਦੇ ਹਨ ਜਿਸ ਨਾਲ ਉਹ ਇਸ਼ਾਰੇ ਜਾਂ ਤਿਆਰੀਆਂ ਹਮਲੇ ਦੀ ਕੋਟੀ ਵਿਚ ਆ ਜਾਣ। ਜਦੋਂ ਇਕ ਆਦਮੀ ਦੂਜੇ ਉਤੇ ਮੁੱਕਾ ਇਸ ਇਰਾਦੇ ਨਾਲ ਜਾਂ ਇਹ ਸੰਭਾਵੀ ਜਾਣਦੇ ਹੋਏ ਉਘਰਦਾ ਹੈ ਕਿ ਉਸ ਦੂਜੇ ਵਿਅਕਤੀਨੂੰ ਵਿਸ਼ਵਾਸ ਹੋ ਜਾਵੇ ਕਿ ਮੁੱਕਾ ਉਸ ਨੂੰ ਪੈਣ ਹੀ ਵਾਲਾ ਹੈ ਤਾਂ ਉਸ ਪਹਿਲੇ ਆਦਮੀ ਨੇ ਹਮਲਾ ਕੀਤਾ ਹੈ। ਇਕ ਆਦਮੀ ਦੂਜੇ ਨੂੰ ਕਹਿੰਦਾ ਹੈ, ‘‘ਮੈਂ ਤੈਨੂੰ ਮਾਰਾਂਗਾ’’ ਅਤੇ ਨਾਲ ਹੀ ਸੋਟੀ ਚੁੱਕ ਲੈਂਦਾ ਹੈ। ਇਥੇ ਭਾਵੇਂ ਉਸ ਆਦਮੀ ਦੁਆਰਾ ਵਰਤੇ ਗਏ ਸ਼ਬਦ ਹਮਲੇ ਦੀ ਕੋਟੀ ਵਿਚ ਨਹੀਂ ਆਉਂਦੇ ਅਤੇ ਭਾਵੇਂ ਕੇਵਲ ਇਸ਼ਾਰਾ ਵੀ ਹਮਲੇ ਦੀ ਕੋਟੀ ਵਿਚ ਨ ਆਉਂਦਾ ਹੋਵੇ, ਪਰ ਸ਼ਬਦਾਂ ਦੁਆਰਾ ਸਪਸ਼ਟ ਕੀਤਾ ਗਿਆ ਇਸ਼ਾਰਾ ਹਮਲੇ ਦੀ ਕੋਟੀ ਵਿਚ ਆ ਸਕਦਾ ਹੈ। ਇਸ ਤਰ੍ਹਾਂ ਦਾ ਹਮਲਾ ਅਪਰਾਧ ਹੈ। ਜੇ ਇਸ ਤਰ੍ਹਾਂ ਦਾ ਹਮਲਾ ਕਿਸੇ ਲੋਕ ਸੇਵਕ ਨੂੰ ਉਸ ਦੇ ਕਰਤੱਵ ਨਿਭਾਉਣ ਤੋਂ ਹਟਾਉਣ ਦੇ ਇਰਾਦੇ ਨਾਲ ਕੀਤਾ ਜਾਵੇ ਜਾਂ ਜੇ ਹਮਲਾ ਕਿਸੇ ਇਸਤਰੀ ਦੀ ਲੱਜਿਆ ਭੰਗ ਕਰਨ ਦੇ ਇਰਾਦੇ ਨਾਲ ਕੀਤਾ ਜਾਵੇ ਤਾਂ ਅਪਰਾਧ ਹੋਰ ਵੀ ਗੰਭੀਰ ਹੋ ਜਾਂਦਾ ਹੈ ਜੋ ਕਿਸੇ ਪ੍ਰਕਾਰ ਦੀ ਦੋ ਸਾਲ ਦੀ ਕੈਦ ਜਾਂ ਜੁਰਮਾਨੇ ਜਾਂ ਦੋਹਾਂ ਨਾਲ ਸਜ਼ਾਯੋਗ ਹੈ। ਸਾਧਾਰਨ ਪ੍ਰਕਾਰ ਦੇ ਹਮਲੇ ਦੇ ਅਪਰਾਧ ਵਿਚ ਦੋਹਾਂ ਵਿਚੋਂ ਕਿਸੇ ਪ੍ਰਕਾਰ ਦੀ ਤਿੰਨ ਮਹੀਨਿਆਂ ਲਈ ਕੈਦ ਅਤੇ ਪੰਜ ਸੌ ਰੁਪਏ ਤਕ ਜੁਰਮਾਨੇ ਦੀ ਸਜ਼ਾ ਹੋ ਸਕਦੀ ਹੈ। ਹਮਲਾ ਕਰਨ ਵਾਲਾ ਵਿਅਕਤੀ ਆਪਣੀ ਸਫ਼ਾਈ ਵਿਚ ਅਚਾਨਕ ਅਤੇ ਗੰਭੀਰ ਭੜਕਾਹਟ ਦਾ ਉਜ਼ਰ ਲੈ ਸਕਦਾ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4135, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਹਮਲਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਹਮਲਾ, (ਅਰਬੀ) / ਪੁਲਿੰਗ : ੧. ਚੜ੍ਹਾਈ, ਹੱਲਾ, ਧਾਵਾ, ਵਾਰ, ਝਪਟ (ਲਾਗੂ ਕਿਰਿਆ : ਹੋਣਾ, ਕਰਨਾ)
–ਹਮਲਾਵਰ, ਵਿਸ਼ੇਸ਼ਣ : ਹਮਲਾ ਕਰਨ ਵਾਲਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 999, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-13-04-12-29, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First