ਹਯਾਤ ਖ਼ਾਨ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹਯਾਤ ਖ਼ਾਨ (ਦੇ. 1688): ਮੁਗ਼ਲ ਫ਼ੌਜ ਦੇ ਬਰਖ਼ਾਸਤ ਕੀਤੇ ਕਰਮਚਾਰੀਆਂ ਵਿਚੋਂ ਇਕ ਸੀ ਜਿਸਨੂੰ ਪੰਜ ਸੌ ਪਠਾਨ ਸਿਪਾਹੀਆਂ ਨਾਲ ਸਢੌਰਾ ਦੇ ਪੀਰ ਬੁੱਧੂ ਸ਼ਾਹ ਦੀ ਸਿਫ਼ਾਰਸ਼ ਤੇ ਗੁਰੂ ਗੋਬਿੰਦ ਸਿੰਘ ਨੇ ਪਾਉਂਟਾ ਸਾਹਿਬ ਵਿਖੇ ਆਪਣੀ ਫ਼ੌਜ ਵਿਚ ਭਰਤੀ ਕਰ ਲਿਆ ਸੀ। ਭੰਗਾਣੀ ਦੀ ਜੰਗ ਸਮੇਂ ਇਹ ਭੱਜ ਗਿਆ ਅਤੇ ਗੁਰੂ ਜੀ ਦੇ ਵਿਰੁੱਧ ਪਹਾੜੀ ਰਾਜਿਆਂ ਨਾਲ ਜਾ ਰਲਿਆ ਸੀ। ਹਯਾਤ ਖ਼ਾਨ ਨੂੰ ਉਦਾਸੀ ਸਾਧੂ ਮਹੰਤ ਕਿਰਪਾਲ ਨੇ ਲਲਕਾਰਿਆ। ਕਿਰਪਾਲ ਨੇ ਹਯਾਤ ਖ਼ਾਨ ਨੂੰ ਆਪਣੇ ਭਾਰੇ ਸੋਟੇ ਨਾਲ ਮਾਰ ਦਿੱਤਾ। ਇਸ ਬਹਾਦਰੀ ਦਾ ਵਰਨਨ ਗੁਰੂ ਗੋਬਿੰਦ ਸਿੰਘ ਨੇ ਸਪਸ਼ਟ ਬਿੰਬਾਵਲੀ ਵਿਚ ਬਚਿਤ੍ਰ ਨਾਟਕ ਵਿਚ ਕੀਤਾ ਹੈ।
ਲੇਖਕ : ਗ.ਸ. ਅਤੇ ਅਨੁ.: ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1228, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First