ਹਵਾਨਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹਵਾਨਾ [ਨਾਂਪੁ] ਦੁਧਾਰੂ ਪਸ਼ੂਆਂ ਦੀ ਦੁੱਧ ਦੀ ਥੈਲੀ ਜਿਸ ਨਾਲ਼ ਥਣ ਲੱਗੇ ਹੁੰਦੇ ਹਨ, ਲੇਵਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1281, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਹਵਾਨਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹਵਾਨਾ.ਸੰਗ੍ਯਾ—ਲੇਵਾ. ਊਧ. udder.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1261, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no

ਹਵਾਨਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ

ਹਵਾਨਾ : ਪ੍ਰਾਂਤ – ਕਿਊਬਾ ਗਣਰਾਜ (ਕੇਂਦਰੀ ਅਮਰੀਕਾ) ਦਾ ਮੈਕਸੀਕੋ ਦੀ ਖਾੜੀ ਨਾਲ ਲਗਵਾਂ ਇਕ ਪ੍ਰਾਂਤ ਹੈ ਜਿਸ ਨੂੰ ਲਾ ਆਵਾਨ ਵੀ ਕਹਿੰਦੇ ਹਨ। ਇਸ ਦਾ ਖੇਤਰਫਲ 8,123 ਵ. ਕਿ. ਮੀ. (3,173 ਵ. ਮੀਲ) ਅਤੇ ਵਸੋਂ 2,335,344 (1970) ਹੈ। ਰਕਬੇ ਪੱਖੋਂ ਇਹ ਸਭ ਤੋਂ ਛੋਟਾ ਹੈ ਪਰ ਵਸੋਂ ਬਹੁਤ ਸੰਘਣੀ ਹੈ। ਇਸ ਦੇ ਉੱਤਰ ਵੱਲ ਮੈਕਸੀਕੋ ਦੀ ਖਾੜੀ, ਪੂਰਬ ਵਲ ਮਾਟੈਨਜ਼ਸ, ਦੱਖਣ ਵਲ ਬਾਟਾ–ਬਾਨੋ ਖਾੜੀ ਅਤੇ ਪੱਛਮ ਵੱਲ ਪਿਨਾਰ ਡੈਲ ਰੀਓ ਪ੍ਰਾਂਤ ਹਨ। ਇਸ ਪ੍ਰਾਂਤ ਦਾ ਧਰਾਤਲ ਪੱਧਰਾ ਜਿਹਾ ਹੈ ਪਰ ਕੇਂਦਰੀ ਹਿੱਸੇ ਵਿਚ ਪਹਾੜ ਅਤੇ ਦੱਖਣ ਵੱਲ ਦਲਦਲਾਂ ਹਨ। ਇਥੇ ਖਣਿਜਾਂ ਦੀ ਭਰਮਾਰ ਹੈ ਖਾਸ ਕਰਕੇ ਐਸਫੈਲਟ, ਤਾਂਬਾ ਸੰਗਮਰਮਰ, ਪੈਟਰੋਲ ਬਹੁਤ ਹਨ। ਇਥੋਂ ਦੇ ਖਾਸ ਧੰਦੇ ਮੱਛੀ ਪਾਲਣ, ਪਸ਼ੂ ਪਾਲਣ, ਡੇਅਰੀ, ਖੰਡ, ਪ੍ਰਾਸੈਸਿੰਗ, ਸਿਗਾਰ ਅਤੇ ਸਿਗਰਟਾਂ ਬਣਾਉਣ ਦੇ ਹਨ। ਇਸ ਤੋਂ ਇਲਾਵਾ ਤਮਾਕੂ, ਗੰਨਾ, ਫਲ, ਚਾਊਲ, ਮੋਟੇ ਅਨਾਜ ਅਤੇ ਫਲਾਂ ਦੀ ਕਾਸ਼ਤ ਵੀ ਕੀਤੀ ਜਾਂਦੀ ਹੈ। ਹਵਾਨਾ ਇਸ ਪ੍ਰਾਂਤ ਦਾ ਪ੍ਰਸਿੱਧ ਸ਼ਹਿਰ ਅਤੇ ਰਾਜਧਾਨੀ ਹੈ ਜਿਹੜੀ ਬਹੁਤ ਹੀ ਮਹੱਤਵਪੂਰਨ ਬੰਦਰਗਾਹ ਤੋਂ ਇਲਾਵਾ ਵਪਾਰਕ, ਸੱਨਅਤੀ, ਸਿੱਖਿਆ ਕੇਂਦਰ ਦੇ ਤੌਰ ਤੇ ਅਤੇ ਪ੍ਰਾਚੀਨ ਇਮਾਰਤਾਂ ਕਾਰਨ ਮਸ਼ਹੂਰ ਹੈ।

                   ਹ. ਪੁ. –ਐਨ. ਐਮ. 13: 762


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1106, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-15, ਹਵਾਲੇ/ਟਿੱਪਣੀਆਂ: no

ਹਵਾਨਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ

ਹਵਾਨਾ: ਸ਼ਹਿਰ– ਕਿਊਬਾ ਗਣਰਾਜ (ਕੇਂਦਰੀ ਅਮਰੀਕਾ) ਦੀ ਰਾਜਧਾਨੀ ਅਤੇ ਵੈਸਟ ਇੰਡੀਜ਼ ਟਾਪੂਆਂ ਦੀ ਪ੍ਰਮੁਖ ਬੰਦਰਗਾਹ ਹੈ। ਇਹ ਕਿਊਬਾ ਟਾਪੂ ਦੇ ਉੱਤਰ–ਪੱਛਮੀ ਤਟ ਉੱਤੇ ਲਾ–ਆਵਾਨਾ ਪ੍ਰਾਂਤ ਵਿਚ ‘ਕੀ ਵੈਸਟ’ ਅਮਰੀਕੀ ਟਾਪੂਆਂ ਤੋਂ 144 ਕਿ. ਮੀ. (90 ਮੀਲ) ਦੱਖਣ–ਦੱਖਣ–ਪੱਛਮ ਵੱਲ ਵਾਕਿਆ ਹੈ। ਇਹ ਦੁਨੀਆ ਭਰ ਵਿਚ ਮਸ਼ਹੂਰ ਬੰਦਰਗਾਹਾਂ ਵਿਚੋਂ ਇਕ ਹੈ।

ਹਵਾਨਾ ਦੀ ਇਸ ਵਧੀਆ ਬੰਦਰਗਾਹਾਂ ਦਾ ਪਤਾ 1508 ਈ. ਵਿਚ ਸੀਬੈਸਚੀਅਨ ਡਾ ਓਕੈਂਪੋ ਨੇ ਲਗਾਇਆ ਸੀ। ਉਸਨੇ ਇਸ ਦਾ ਨਾ ਪੋਰਟੋ ਡਾ ਕਾਰੇਨਸ ਰੱਖਿਆ। ਇਸ ਤੋਂ 6 ਸਾਲ ਮਗਰੋਂ ਡੀਆਗੋ ਡਾ ਕਾਰੇਨਸ ਰੱਖਿਆ। ਇਸ ਤੋਂ 6 ਸਾਲ ਮਗਰੋਂ ਡੀਆਗੋ ਡਾ ਵੈਲੈਜਕੈਜ਼ ਨੇ ਵਰਤਮਾਨ ਬਾਤਾਬਾਨੋਂ ਵਾਲੀ ਥਾਂ ਤੇ ਸੈਨ ਕ੍ਰਿਸਟੋਬਾਲ ਡਾ ਲਾ ਆਵਾਨਾ ਨਾਂ ਦੀ ਸ਼ਹਿਰ ਵਸਾਇਆ। ਸੰਨ 1592 ਵਿਚ ਇਹ ਕਿਊਬਾ ਦੀ ਰਾਜਧਾਨੀ ਬਣ ਗਿਆ ਜਿਸ ਕਾਰਨ ਇਹ ਵਪਾਰਕ ਅਤੇ ਤਜ਼ਾਰਤੀ ਕੇਂਦਰ ਵੀ ਬਣ ਗਿਆ। ਇਸ ਤੋਂ ਮਗਰੋਂ ਇਹ ਸਪੇਨ ਅਧੀਨ ਸਮੁੰਦਰੀ ਜਹਾਜ਼ਾਂ ਦਾ ਅੱਡਾ ਵੀ ਬਣਿਆ ਰਿਹਾ। 16ਵੀਂ ਸਦੀ ਦੀਆਂ ਸਪੇਨੀਆਂ ਦੀਆਂ ਅੰਗਰੇਜ਼ਾਂ ਨਾਲ ਲੜਾਈਆਂ ਦੌਰਾਨ ਇਥੇ ਬਹੁਤ ਜ਼ਿਆਦਾ ਨੁਕਸਾਨ ਹੋਇਆ। ਸਮੇਂ ਸਮੇਂ ਤੇ ਅੰਗਰੇਜ਼ਾਂ, ਵਲੰਦੇਜ਼ੀਆਂ ਅਤੇ ਫਰਾਂਸੀਸੀਆਂ ਨੇ ਵੀ ਇਥੇ ਲੁੱਟਮਾਰ ਮਚਾਈ। 16ਵੀਂ ਸਦੀ ਦੇ ਖਤਮ ਹੋਣ ਤੇ ਸਪੇਨ ਦੇ ਬਾਦਸ਼ਾਹ ਫਿਲਿਪ ਦੂਜੇ ਨੇ ਖਾੜੀ ਦੇ ਨਾਲ ਲਗਦੇ ਪ੍ਰਾਇਦੀਪ ਉੱਤੇ ਜ਼ਬਰਦਸਤ ਕਿਲਾਬੰਦੀ ਕਰਵਾ ਦਿੱਤੀ। ਇਥੇ ਮੋਰੋ ਅਤੇ ਪੁੰਟਾ ਕਿਲੇ ਉਸਾਰੇ ਗਏ। 1702 ਈ. ਵਿਚ ਸ਼ਹਿਰ ਦੇ ਆਲੇ–ਦੁਆਲੇ ਦੀਵਾਰਾਂ ਵੀ ਬਣਦਾ ਦਿੱਤੀਆਂ। 17ਵੀਂ ਅਤੇ 18ਵੀਂ ਸਦੀ ਵਿਚ ਹਵਾਨਾ ਉੱਤੇ ਕਬਜ਼ਾ ਕਰਨ ਲਈ ਬਹੁਤ ਖਿਚੋਤਾਣ ਬਣੀ ਰਹੀ। ਆਖਰ 1762 ਵਿਚ ਅੰਗਰੇਜ਼ਾਂ ਦਾ ਇਸ ਉਤੇ ਕਬਜ਼ਾ ਹੋ ਗਿਆ। ਇਨ੍ਹਾਂ ਦੇ ਹੇਠ ਇਹ ਇਕ ਸਾਲ ਰਿਹਾ ਤੇ ਇਨ੍ਹਾਂ ਨੇ ਬੰਦਰਗਾਹ ਦੇ ਤੌਰ ਤੇ ਉੱਨਤ ਕੀਤਾ। ਇਸ ਦੇ ਨਾਲ ਨਾਲ ਗੁਲਾਮਾਂ ਦਾ ਵਪਾਰ ਵੀ ਇਥੋਂ ਹੀ ਹੁੰਦਾ ਰਿਹਾ। 1763 ਈ. ਵਿਚ ਇਹ ਫਿਰ ਫ਼ਲੋਰਿਡਾ (ਸ.ਰ.ਅ.) ਦੇ ਬਦਲੇ ਸਪੇਨ ਨੂੰ ਵਾਪਸ ਮੌੜ ਦਿਤਾ ਗਿਆ। ਉਸ ਤੋਂ ਪਿਛੋਂ ਕਿਊਬਾ ਦਾ ਸ਼ਹਿਰ ਬਣਕੇ ਉੱਨਤ ਹੁੰਦਾ ਗਿਆ ਅਤੇ ਇਸੇ ਨਾਲ ਜੁੜਿਆ ਰਿਹਾ। 19ਵੀਂ ਸਦੀ ਦੇ ਸ਼ੁਰੂ ਦੇ ਸਾਲਾਂ ਵਿਚ ਇਹ ਧਰਤੀ ਦੇ ਪੱਛਮੀ ਅਰਧ ਗੋਲੇ ਦਾ ਵਪਾਰਕ ਕੇਂਦਰ ਬਣ ਗਿਆ। 1834 ਈ. ਵਿਚ ਇਥੋਂ ਦੇ ਮੀਗਵੈੱਲ ਟੇਕਨ ਗਵਰਨਰ ਦੇ ਅਧੀਨ ਸ਼ਹਿਰ ਦੀ ਪੁਨਰ ਉਸਾਰੀ ਵੀ ਕੀਤੀ ਗਈ। ਨਵੇਂ ਢੰਗ ਨਾਲ ਇਸਨੂੰ ਉਸਾਰਿਆ ਗਿਆ। 1898 ਈ. ਵਿਚ ਉਸ ਸਮੇਂ ਇਹ ਇਕ ਵੇਰ ਫਿਰ ਲੜਾਈ ਦਾ ਕਾਰਨ ਬਣ ਗਿਆ ਜਦੋਂ ਅਮਰੀਕੀ ਜੰਗੀ ਜਹਾਜ਼ ‘ਮੇਨ’ ਨੂੰ ਸਪੇਨੀਆਂ ਦੇ ਅੱਗ ਲਾ ਕੇ ਫੂਕ ਦਿੱਤਾ ਸੀ। ਇਹੋ ਹੀ ਸਪੇਨੀ–ਅਮਰੀਕੀ ਲੜਾਈ ਦਾ ਵੱਡਾ ਕਾਰਨ ਸੀ। 1898 ਈ. ਤੋਂ ਹੁਣ ਤੀਕ ਇਹ ਕਿਊਬਾ ਗਣਰਾਜ ਦੀ ਰਾਜਧਾਨੀ ਅਤੇ ਦੇਸ਼ ਦਾ ਵੱਡਾ ਸ਼ਹਿਰ ਹੈ।

ਹਵਾਨਾ ਬੰਦਰਗਾਹ ਨੂੰ ਬਹੁਤ ਹੀ ਤੰਗ ਖਾੜੀ (5 ਕਿ. ਮੀ. ਲੰਬੀ ਅਤੇ 2  ਕਿ. ਮੀ. ਚੌੜੀ) ਕੈਰਿਬੀਅਨ ਸਾਗਰ ਨਾਲ ਜੋੜਦੀ ਹੈ। ਇਸੇ ਖਾੜੀ ਦੇ ਪੂਰਬ ਵੱਲ ਮੋਰੋ ਕਿਲਾ ਅਤੇ ਚਾਨਣ ਮੁਨਾਰਾ ਅਤੇ ਪੱਛਮ ਵੱਲ ਪੁੰਟਾ ਕਿਲਾ ਉਸਾਰਿਆ ਗਿਆ ਹੈ। ਇਨ੍ਹਾਂ ਮਸ਼ਹੂਰ ਥਾਵਾਂ ਕਰਕੇ ਇਹ ਸੈਲਾਨੀਆਂ ਲਈ ਦਿਲਖਿੱਚ ਥਾਂ ਹੈ। ਇਹ ਰੇਲ–ਮਾਰਗ, ਹਵਾਈ ਅਤੇ ਜਲ–ਮਾਰਗਾਂ ਦਾ ਮਹੱਤਵਪੂਰਨ ਕੇਂਦਰ ਹੈ। ਸ਼ਹਿਰ ਦਾ ਪੁਰਾਣਾ ਹਿੱਸਾ ਸਪੇਨੀ ਰਾਜ ਵੇਲੇ ਦਾ ਬਣਿਆ ਹੋਇਆ। ਪੁਰਾਣੇ ਸ਼ਹਿਰ ਦੀਆਂ ਵਰਣਨਯੋਗ ਇਮਾਰਤਾਂ ਮੋਰੋ ਕਿਲਾ (1588–1597), ਸਪੇਨੀ ਗਵਰਨਰਾਂ ਦਾ ਮਹਿਲ, ਸ਼ਹਿਰ ਦਾ ‘ਸਿਟੀ ਹਾਲ’ (1792), ਕੈਸਟੀਯੋ ਡਾਲਾ ਫਵੇਰਜ਼ਾ ਰੀਆਲ (1583) ਸ਼ਾਮਲ ਹਨ। ਸ਼ਹਿਰ ਦੇ ਨਵੇਂ ਬਣੇ ਹਿੱਸੇ ਵਿਚ ਸਰਕਾਰੀ ਮਕਾਨ, ਮੇਨ ਪਾਰਕ, ਰਾਸ਼ਟਰਪਤੀ ਦਾ ਨਿਵਾਸ ਸਥਾਨ, ਕਾਂਗਰਸ ਭਵਨ ਅਤੇ ਕਈ ਹੋਰ ਬਹੁਮੰਜ਼ਲੀਆਂ ਇਮਾਰਮਾਂ ਵਿਚ ਆਵਾਜਾਈ ਮੰਤਰਾਲੇ ਦੀ ਇਮਾਰਤ ਮਸ਼ਹੂਰ ਹੈ। ਲਾ ਫਵੇਰਜ਼ਾ ਅਤੇ ਸੈਂਟਾ ਕਲੇਰਾ ਬਹੁਤ ਹੀ ਪ੍ਰਸਿੱਧ ਹਨ। ਇਥੇ 1728 ਈ. ਤੋਂ ਯੂਨੀਵਰਸਿਟੀ ਸਥਾਪਤ ਹੈ।

ਅੱਜਕਲ੍ਹ ਦੇਸ਼ ਦੇ ਨਿਰਯਾਤ ਦਾ ਤਿੰਨ–ਚੌਥਾਈ ਹਿੱਸਾ ਇਸੇ ਬੰਦਰਗਾਹ ਤੋਂ ਹੁੰਦਾ ਹੈ। ਬਾਹਰ ਭੇਜੀਆਂ ਜਾਣ ਵਾਲੀਆਂ ਚੀਜ਼ਾ ਖੰਡ, ਤੰਬਾਕੂ, ਸਿਗਾਰ ਅਤੇ ਸਿਗਰਟਾਂ ਹਨ। ਖਾਣ–ਪੀਣ ਦੀ ਚੀਜ਼ਾਂ ਅਤੇ ਕੱਪੜੇ ਬਾਹਰੋਂ ਮੰਗਵਾਏ ਜਾਂਦੇ ਹਨ। ਸੰਸਾਰ ਦੇ ਹਰੇਕ ਦੇਸ਼ ਦੇ ਜਹਾਜ਼ ਇਥੇ ਆਉਂਦੇ ਜਾਂਦੇ ਹਨ।

          ਆਬਾਦੀ – 1,924,900 (1981)

          23°08´ ਪੱ. ਲੰਬ. ਹ. ਪੁ. – ਹਿੰ. ਵਿ. ਕੋ. 12:308; ਕੋਲ. ਐਨ. 9:266; ਐਨ.ਐਮ. 13:762


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1106, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-15, ਹਵਾਲੇ/ਟਿੱਪਣੀਆਂ: no

ਹਵਾਨਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਹਵਾਨਾ, ਪੁਲਿੰਗ : ਲੇਵਾ, ਲੇਉਟੀ, ਗਊ ਮੱਝ ਦੀ ਦੁੱਧ ਦੀ ਥੈਲੀ ਜਿਸ ਨਾਲ ਥਣ ਲੱਗੇ ਹੁੰਦੇ ਹਨ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 519, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-20-04-32-15, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.