ਹਵਾਲਾ ਕਰਨਾ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Refer_ਹਵਾਲਾ ਕਰਨਾ: ਹਵਾਲਾ ਕਰਨ ਦਾ ਮਤਲਬ ਹੈ ਕਿਸੇ ਗੱਲ ਬਾਰੇ ਕਿਸੇ ਤੋਂ ਸਹਾਇਤਾ ਅਤੇ ਸਲਾਹ ਮੰਗਣਾ।

       ਜਗਦੀਸ਼ ਗੁਡਜ਼ ਕੰਪਨੀ ਬਨਾਮ ਯੂਨਾਈਟਿਡ ਇਨਸ਼ੁਰੈਂਸ ਕੰਪਨੀ ਲਿਮਟਿਡ [(1987)2 ਪੀ ਐਲ ਆਰ 251] ਅਨੁਸਾਰ ਹਵਾਲਾ ਕਰਨ ਤੋਂ ਮੁਰਾਦ ਹੈ ਕਿ ਕੋਈ ਧਿਰ ਕਿਸੇ ਖ਼ਾਸ ਪ੍ਰਯੋਜਨ ਲਈ ਅਧਿਕਾਰਤਾ ਨੂੰ ਮੰਨ ਰਹੀ ਹੈ ਅਤੇ ਇਸ ਤੋਂ ਸਪਸ਼ਟ ਹੈ ਕਿ ਦਾਅਵੇਦਾਰ ਨੂੰ ਕੇਸ ਦਾ ਦੀਵਾਨੀ ਅਦਾਲਤ ਨੂੰ ਹਵਾਲਾ ਕਰਨ ਦਾ ਨਿਹਿਤ ਅਧਿਕਾਰ ਹਾਸਲ ਹੈ ਅਤੇ ਇਹ ਚੋਣ-ਇਖ਼ਤਿਆਰ ਕੇਵਲ ਦਾਅਵੇਦਾਰ ਨੂੰ ਹੀ ਦਿੱਤਾ ਗਿਆ ਹੈ। ਅਰਥਾਵੇਂ ਰੂਪ ਵਿਚ ਇਸ ਦਾ ਮਤਲਬ ਹੈ ਕਿ ਦਾਅਵੇਦਾਰ ਨੂੰ ਫ਼ੋਰਮ ਦੀ ਚੋਣ ਕਰਨੀ ਚਾਹੀਦੀ ਅਤੇ ਜੇ ਉਹ ਦੀਵਾਨੀ ਅਦਾਲਤ ਦੇ ਫ਼ੋਰਮ ਦੀ ਚੋਣ ਕਰਦਾ ਹੈ ਤਾਂ ਇਸ ਦਾ ਮਤਲਬ ਹੈ ਦਾਅਵੇਦਾਰ ਦੁਆਰਾ ਕੇਸ ਦਾ ਦੀਵਾਨੀ ਅਦਾਲਤ ਨੂੰ ਨਿਆਂ ਨਿਰਨੇ ਲਈ ਹਵਾਲਾ, ਜੋ ਦਾਅਵੇਦਾਰ ਦਾ ਅਧਿਕਾਰ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1206, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.