ਹਸਲੀ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹਸਲੀ (ਨਾਂ,ਇ) ਵੇਖੋ : ਹੰਸਲੀ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4314, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਹਸਲੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹਸਲੀ. ਸੰਗ੍ਯਾ—ਛੋਟੀ ਨਹਿਰ (Canal) ਦੇਖੋ, ਪ੍ਰੀਤਮ ਦਾਸ। ੨ ਛੋਟਾ ਹੱਸ. ਗਲ ਪਹਿਰਨ ਦਾ ਇੱਕ ਗਹਿਣਾ । ੩ ਦੇਖੋ, ਹੰਸਲੀ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4266, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no
ਹਸਲੀ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਹਸਲੀ : ਹਸਲੀ ਨਹਿਰ ਦਾ ਨਿਰਮਾਣ 1633 ਈ. ਵਿਚ ਅਲੀ ਮਰਦਾਨ ਸ਼ਾਹ ਦੁਆਰਾ ਕੀਤਾ ਗਿਆ ਸੀ ਜਿਹੜਾ ਕਿ ਮੁਗ਼ਲ ਸਮਰਾਟ ਸ਼ਾਹਜਹਾਂ ਦਾ ਇੰਜਨੀਅਰ ਸੀ। ਇਹ ਛੋਟੀ ਜਿਹੀ ਨਹਿਰ ਰਾਵੀ ਦਰਿਆ ਵਿਚੋਂ ਕੱਢੀ ਗਈ ਸੀ ਤਾਂ ਜੋ ਲਾਹੌਰ ਵਿਚ ਪਾਣੀ ਪਹੁੰਚਾਇਆ ਜਾ ਸਕੇ। ਇਸੇ ਨਹਿਰ ਦੀ ਇਕ ਸ਼ਾਖਾ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਅਮ੍ਰਿੰਤਸਰ ਨੂੰ ਵੀ ਕੱਢੀ ਗਈ ਸੀ ਤਾਂ ਜੋ ਉਥੋਂ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਵਿਚ ਪਾਣੀ ਪਹੁੰਚਾਇਆ ਜਾ ਸਕੇੇ। ਇਹ ਨਹਿਰ ਪਹਿਲਾਂ ਤੋਂ ਘੜੀ ਕਿਸੇ ਸਕੀਮ ਅਧੀਨ ਨਹੀਂ ਬਣਾਈ ਸੀ ਸਗੋਂ ਰਾਜਨੀਤਿਕ ਕਾਰਨਾਂ ਕਰ ਕੇ ਇਸ ਨੂੰ ਮੁਕੰਮਲ ਕੀਤਾ ਗਿਆ ਸੀ। ਇਸ ਨੂੰ ਗੰਗਾ ਨਹਿਰ ਦੇ ਪੈਟਰਨ ਤੇ ਬਣਾਇਆ ਗਿਆ ਅਤੇ ਮੁੱਖ ਲਾਈਨ ਤੇ ਲਾਹੌਰ ਸ਼ਾਖ਼ਾ ਸੰਨ 1859 ਵਿਚ ਖੋਲ੍ਹ ਦਿੱਤੇ ਗਏ ਸਨ। ਸੰਨ 1873 ਵਿਚ ਇਸ ਨਹਿਰ ਦੀ ਮੁਰੰਮਤ ਕੀਤੀ ਗਈ ਅਤੇ ਉਸ ਤੋਂ ਪਿੱਛੋਂ ਵੀ ਕੀਤੀ ਜਾਂਦੀ ਰਹੀ ਹੈ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3174, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-04-03-04-03, ਹਵਾਲੇ/ਟਿੱਪਣੀਆਂ: ਹ. ਪੁ. –ਪੰਜਾਬ ਇਰੀਗੇਸ਼ਨ -ਡਬਲਯੂ. ਪੀ. ਥਾਮਸਨ: 2
ਵਿਚਾਰ / ਸੁਝਾਅ
Please Login First