ਹਾਕਮ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹਾਕਮ (ਨਾਂ,ਪੁ) ਹਕੁੂਮਤ ਕਰਨ ਵਾਲਾ; ਰਾਜ ਪ੍ਰਬੰਧ ਦਾ ਅਧਿਕਾਰੀ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4841, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਹਾਕਮ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹਾਕਮ [ਨਾਂਪੁ] ਹੁਕਮਰਾਨ, ਸ਼ਾਸਕ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4833, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਹਾਕਮ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹਾਕਮ. ਅ਼ ਹ਼ਾਕਿਮ. ਵਿ—ਹੁਕਮ ਕਰਨ ਵਾਲਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4705, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no
ਹਾਕਮ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਹਾਕਮ, (ਅਰਬੀ : ਹਾਕਿਮ) / ਪੁਲਿੰਗ : ੧. ਹਕੂਮਤ ਕਰਨ ਵਾਲਾ ਸ਼ਖਸ, ਰਾਜਪਰਬੰਧ ਦਾ ਅਧਿਕਾਰ ਰੱਖਦਾ ਵਿਅਕਤੀ, ਨਾਜ਼ਮ, ਅਫ਼ਸਰ; ੨. ਜੱਜ, ਮੈਜਿਸਟਰੇਟ ੩. ਕੋਈ ਵੱਡਾ ਅਹੁਦੇਦਾਰ, ਗਵਰਨਰ; ੪. ਰਾਜਾ, ਮਹਾਰਾਜਾ
–ਹਾਕਮ ਆਲ੍ਹਾ, (ਅਰਬੀ) / ਪੁਲਿੰਗ : ਵੱਡਾ ਅਫ਼ਸਰ
–ਵਕਤ ਦਾ ਹਾਕਮ, ਪੁਲਿੰਗ : ਮੌਜੂਦਾ ਹਾਕਮ, ਕਿਸੇ ਸਮੇਂ ਜਿਸ ਸ਼ਖਸ ਨੂੰ ਹਕੂਮਤ ਦੇ ਅਖ਼ਤਿਆਰ ਹੋਣਾ
–ਹਾਕਮ ਦੀ ਅਗਾੜੀ ਤੇ ਘੋੜੇ ਦੀ ਪਛਾੜੀ ਮਾੜੀ ਹੈ, ਅਖੌਤ : ਹਾਕਮ ਦੇ ਅੱਗੋਂ ਦੀ ਤੇ ਘੋੜੇ ਦੇ ਪਿੱਛੋਂ ਦੀ ਲੰਘਣਾ ਚੰਗਾ ਨਹੀਂ, ਹਾਕਮ ਦੀ ਅਗਾੜੀ ਤੇ ਘੋੜੇ ਦੀ ਪਛਾੜੀ ਨਹੀਂ ਖੜਨਾ ਚਾਹੀਦਾ
–ਹਾਕਮ ਦੇ ਝਿੜਕੇ ਤੇ ਮੀਂਹ ਦੇ ਤਿਲਕੇ ਦੀ ਕੀ ਸ਼ਰਮ, ਅਖੌਤ : ਹਾਕਮ ਕਿਸੇ ਨੂੰ ਮਾਰੇ ਝਿੜਕੇ ਤਾਂ ਉਸ ਨੂੰ ਧੀਰਜ ਦੇਣ ਵਾਸਤੇ ਕਹਿੰਦੇ ਹਨ
–ਹਾਕਮ ਦੇ ਕੁੱਤੇ, ਪੁਲਿੰਗ : ਸਰਕਾਰੀ ਨੌਕਰ ਜੋ ਕੁਝ ਲਏ ਬਿਨਾਂ ਕਿਸੇ ਦਾ ਕੰਮ ਨਾ ਕਰਨ
–ਹਾਕਮਾਨਾ, (ਫ਼ਾਰਸੀ) / ਵਿਸ਼ੇਸ਼ਣ : ੧. ਹਾਕਮਾਂ ਵਾਲਾ, ਰੁਹਬ ਦਾਬ ਵਾਲਾ
–ਹਾਕਮਿਆਣੀ, ਇਸਤਰੀ ਲਿੰਗ : ਹਕੂਮਤ ਕਰਨ ਵਾਲੀ (ਤੀਵੀਂ)
–ਹਾਕਮੀ, (ਫ਼ਾਰਸੀ) / ਵਿਸ਼ੇਸ਼ਣ : ੧. ਹਾਕਮ ਦਾ ਹਾਕਮ ਨਾਲ ਸਬੰਧਤ, ਹਾਕਮਾਂ ਵਾਲਾ; ੨. ਹਕੂਮਤ, ਰਾਜ, ਹਾਕਮਾਂ ਵਾਲਾ ਅਖ਼ਤਿਆਰ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1407, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-26-08-51-31, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First