ਹਾਨ ਸਰੋਤ : 
    
      ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
      
           
     
      
      
      
        ਹਾਨ. ਸੰ. ਸੰਗ੍ਯਾ—ਤ੍ਯਾਗ। ੨ ਦੇਖੋ, ਹਾਯਨ. “ਹਾਨ ਬਿਖੈ ਜੇਉ ਜ੍ਵਾਨ ਹੁਤੇ.” (ਕ੍ਰਿਸਨਾਵ) ਜੋ ਹਾਯਨ (ਵਰ੍ਹਿਆਂ) ਵਿੱਚ ਸਮਾਨ ਸਨ. ਅਰਥਾਤ  ਹਮਉਮਰ (ਹਾਣਿ) ਸਨ.
    
      
      
      
         ਲੇਖਕ : ਭਾਈ ਕਾਨ੍ਹ ਸਿੰਘ ਨਾਭਾ, 
        ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5700, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no
      
      
   
   
      ਹਾਨ ਸਰੋਤ : 
    
      ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        Harm_ਹਾਨ: ਮਿਸਿਜ਼ ਵੀਨਾ ਮੈਨਜ਼ੀਜ਼ ਬਨਾਮ ਯੂਸਫ਼ਖ਼ਾਨ ਹਾਜੀ ਇਬਰਾਹੀਮ ਖ਼ਾਨ (ਏ ਆਈ ਆਰ  1966 ਐਸ ਸੀ  1773) ਅਨੁਸਾਰ ਭਾਰਤੀ ਦੰਡ  ਸੰਘਤਾ  ਵਿਚ ਇਸ ਸ਼ਬਦ  ਦੀ ਪਰਿਭਾਸ਼ਾ  ਨਹੀਂ  ਦਿੱਤੀ ਗਈ।  ਹਾਨ ਦਾ ਮਤਲਬ ਸਟ ,ਚੋਟ, ਨੁਕਸਾਨ , ਜ਼ੁਹਫ਼ ਸਦਾਚਾਰਕ  ਦੋਸ਼  ਆਦਿ ਹੋ ਸਕਦਾ ਹੈ।
	       ਇਸ ਦਲੀਲ ਦਾ ਸਮਰਥਨ ਨਹੀਂ ਕੀਤਾ ਜਾ ਸਕਦਾ ਕਿ ਧਾਰਾ  95 ਵਿਚ ਆਉਂਦੇ ਸ਼ਬਦ ‘ਹਾਨ’ ਵਿਚ ਸਰੀਰਕ  ਹਾਨ ਸ਼ਾਮਲ ਨਹੀਂ ਹੈ। ਭਾਰਤੀ ਦੰਡ ਸੰਘਤਾ ਵਿਚ ਇਸ ਸ਼ਬਦ ਦੀ ਵਰਤੋਂ  ਕਈ  ਧਾਰਾਵਾਂ ਵਿਚ ਕੀਤੀ ਗਈ ਹੈ। ਧਾਰਾ 81, 87,88,89,91,92,100, 104 ਅਤੇ  106 ਵਿਚ ਇਸ ਸ਼ਬਦ ਦਾ ਅਰਥ  ਸਿਰਫ਼ ਸਰੀਰਕ ਹਾਨ ਹੀ ਹੋ ਸਕਦਾ ਹੈ। ਧਾਰਾ 93 ਵਿਚ ਇਸ ਦਾ ਮਤਲਬ ਹੈ ਹਾਨੀਕਾਰਕ ਮਾਨਸਿਕ  ਪ੍ਰਤੀਕਰਮ। ਧਾਰਾ 415 ਵਿਚ ਇਸ ਦਾ ਮਤਲਬ ਹੈ ਕਿਸੇ ਵਿਅਕਤੀ  ਦੇ ਸਰੀਰ, ਦਿਮਾਗ਼, ਸ਼ੁਹਰਤ ਜਾਂ ਸੰਪਤੀ  ਨੂੰ ਹਾਨ।  ਧਾਰਾ 469 ਅਤੇ 499 ਦੇ ਪ੍ਰਸੰਗ ਤੋਂ ਸਪਸ਼ਟ ਹੈ ਕਿ ਇਸ ਦਾ ਅਰਥ ਦੁਖਿਤ ਧਿਰ ਦੀ ਸ਼ੁਹਰਤ ਨੂੰ ਹਾਨ ਹੈ।
    
      
      
      
         ਲੇਖਕ : ਰਾਜਿੰਦਰ ਸਿੰਘ ਭਸੀਨ, 
        ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5634, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
      
      
   
   
      ਹਾਨ ਸਰੋਤ : 
    
      ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
      
           
     
      
      
      
        
	ਹਾਨ ਸੰਸਕ੍ਰਿਤ  ਹਨੑ। ਪ੍ਰਾਕ੍ਰਿਤ  ਹਣ।  ਹਤਿਆ ਕਰਨੀ, ਮਾਰਨਾ, ਨਸ਼ਟ ਕਰਨਾ ; ਨਸ਼ਟ ਹੋ ਗਏ- ਪ੍ਰਭ ਦ੍ਰਿਸਟਿ ਧਾਰੀ ਮਿਲੇ ਮੁਰਾਰੀ ਸਗਲ  ਕਲਮਲ ਭਏ  ਹਾਨ।
	
    
      
      
      
         ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ, 
        ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 5634, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
      
      
   
   
      ਹਾਨ ਸਰੋਤ : 
    
      ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
      
           
     
      
      
      
       
	ਹਾਨ, ਪੁਲਿੰਗ : ੧. ਹਾਣ, ਨੁਕਸਾਨ; ੨. ਘਾਟਾ ਪੂਰਾ ਕਰਨ ਦਾ ਭਾਵ, ਵੱਟਾ ਮੁਆਵਜ਼ਾ; ੩. ਬਦਲਾ; ੪. ਅੰਦਾਜ਼ਾ; ੫. ਬਦਲੇ ਵਿੱਚ ਦਿੱਤੀ ਗਈ ਵਸਤੂ
	–ਹਾਨ ਪੂਰਤੀ, ਇਸਤਰੀ ਲਿੰਗ : ਤਲਾਫੀ
	–ਹਾਨ-ਪੂਰਤੀ ਪੱਤਰ, ਪੁਲਿੰਗ : ਖਿਮਾ ਵਿਧੇਯਕ, ਖਿਮਾ ਖਿਲ, ਬਚਾਉਣਾ, ਬਿਲ
	–ਹਾਨ ਲਾਭ, ਪੁਲਿੰਗ : ਹਾਣ-ਲਾਭ, ਨਫ਼ਾ ਨੁਕਸਾਨ, ਘਾਟਾ ਵਾਧਾ
    
      
      
      
         ਲੇਖਕ : ਭਾਸ਼ਾ ਵਿਭਾਗ, ਪੰਜਾਬ, 
        ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2822, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-27-11-22-40, ਹਵਾਲੇ/ਟਿੱਪਣੀਆਂ: 
      
      
   
   
      
        
      
      
      
      
      
      
      	 ਵਿਚਾਰ / ਸੁਝਾਅ
           
          
 
 Please Login First