ਹਾਰਡ ਡਿਸਕ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Hard Disk
ਹਾਰਡ ਡਿਸਕ ਕੰਪਿਊਟਰ ਵਿੱਚ ਸਭ ਤੋਂ ਵੱਧ ਇਸਤੇਮਾਲ ਹੋਣ ਵਾਲਾ ਸਟੋਰੇਜ ਯੰਤਰ ਹੈ। ਹਾਰਡ ਡਿਸਕ ਦੀ ਸਮਰੱਥਾ 20 ਗੀਗਾ ਬਾਈਟ ਤੋਂ ਲੈ ਕੇ 1 ਟੈਰਾ ਬਾਈਟ ਜਾਂ ਇਸ ਤੋਂ ਵੱਧ ਹੋ ਸਕਦੀ ਹੈ। ਇਹ ਬੁਨਿਆਦੀ ਤੌਰ ਤੇ ਮਜ਼ਬੂਤ ਹੁੰਦੀ ਹੈ ਤੇ ਜਲਦੀ ਖ਼ਰਾਬ ਨਹੀਂ ਹੁੰਦੀ। ਹਾਰਡ ਡਿਸਕ ਵਿੱਚ ਬਹੁਤ ਸਾਰੇ ਪਲੇਟਰ (Platters) ਲੱਗੇ ਹੁੰਦੇ ਹਨ। ਇਹ ਪਲੇਟਰ ਸੂਚਨਾਵਾਂ ਨੂੰ ਗੋਲਾਕਾਰ ਚੁੰਬਕੀ ਟਰੈਕ ਅਤੇ ਸੈਕਟਰ ਵਿੱਚ ਸਟੋਰ ਕਰਦੇ ਹਨ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2604, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਹਾਰਡ ਡਿਸਕ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Hard Disk
ਹਾਰਡ ਡਿਸਕ ਕੰਪਿਊਟਰ ਦਾ ਉਹ ਭਾਗ ਜੋ ਅੰਕੜੇ ਸਟੋਰ ਕਰਦਾ ਹੈ। ਹਾਰਡ ਡਿਸਕ ਵਿੱਚ ਸਾਰੇ ਅੰਕੜੇ ਸਮਕੇਂਦਰੀ ਚੱਕਰਾਂ (ਟ੍ਰੈਕਸ) ਵਿੱਚ ਸਟੋਰ ਹੁੰਦੇ ਹਨ। ਰੀਡ/ਰਾਈਟ ਹੈੱਡ ਅੰਕੜੇ ਪੜ੍ਹਨ/ਲਿਖਣ ਲਈ ਵਰਤਿਆ ਜਾਂਦਾ ਹੈ। ਹਾਰਡ ਡਿਸਕ ਦੀਆਂ ਦੋ ਸ਼੍ਰੇਣੀਆਂ ਹਨ- ਇਕ ਡਿਸਕ ਪੈਕ ਅਤੇ ਦੂਸਰੀ ਵਿੰਨਚੈਸਟਰ ਡਿਸਕ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2599, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First