ਹਾਰ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹਾਰ (ਨਾਂ,ਪੁ) ਗਲ਼ ਵਿੱਚ ਪਾਉਣ ਲਈ ਧਾਗੇ ਵਿੱਚ ਪਰੋਏ ਮੋਤੀ ਫੁੱਲ ਆਦਿ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10570, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਹਾਰ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹਾਰ (ਨਾਂ,ਇ) ਵਿਰੋਧੀ ਧਿਰ ਦੇ ਟਾਕਰੇ ਅਸਫ਼ਲ ਰਹਿਣ ਦੀ ਹਾਲਤ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10569, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਹਾਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹਾਰ 1 [ਨਾਂਇ] ਹਾਰਨ ਦਾ ਭਾਵ, ਸ਼ਿਕਸਤ, ਭਾਂਜ 2 [ਨਾਂਪੁ] ਧਾਗੇ ਆਦਿ ਵਿੱਚ ਪਰੋਏ ਹੋਏ ਫੁੱਲ ਜਾਂ ਮੋਤੀਆਂ ਆਦਿ ਦੀ ਲੜੀ , ਮਾਲ਼ਾ , ਇੱਕ ਗਹਿਣਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10561, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਹਾਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹਾਰ. ਸੰਗ੍ਯਾ—ਪਰਾਜਯ. ਸ਼ਿਕਸ੍ਤ. ਦੇਖੋ, ਹਾਰੀ. “ਰਨ ਹਾਰ ਨਿਹਾਰ ਭਏ ਬਲ ਰੀਤੇ.” (ਚੰਡੀ ੧) ੨ ਸੰ. ਮੋਤੀ ਫੁੱਲ ਆਦਿਕ ਦੀ ਮਾਲਾ. “ਹਾਰ ਡੋਰ ਰਸ ਪਾਟ ਪਟੰਬਰ.” (ਤੁਖਾ ਬਾਰਹਮਾਹਾ) ੩ ਵਿ—ਹਰਣ ਵਾਲਾ. ਲੈ ਜਾਣ ਵਾਲਾ. ਢੋਣ ਵਾਲਾ. “ਰਾਮ ਭਗਤ ਕੇ ਪਾਨੀਹਾਰ.” (ਗੌਂਡ ਮ: ੫) ੪ ਪ੍ਰਤ੍ਯ—ਵਾਨ. ਵਾਲਾ. “ਦੇਖੈਗਾ ਦੇਵਣਹਾਰ.” (ਸੋਹਿਲਾ) ੫ ਦੇਖੋ, ਸਵੈਯੇ ਦਾ ਰੂਪ ੧੮.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10404, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no

ਹਾਰ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਹਾਰ (ਸੰ.। ਸੰਸਕ੍ਰਿਤ) ੧. ਜਿਤ ਨਾ ਹੋਣੀ। ਸ਼ਿਕਸਤ। ਘਾਟੇ ਵਾਲਾ ਪਾਸਾ। ਯਥਾ-‘ਹਾਰ ਜੂਆਰ ਜੂਆ ਬਿਧੇ’ ਜੁਆਰੀਏ ਨੂੰ ਜੂਏ ਵਿਚ ਹਾਰ ਦੀ ਬਿਧ ਹੁੰਦੀ ਹੈ।

੨. (ਸੰਸਕ੍ਰਿਤ ਹਾਰ=ਮੋਤੀ ਮਾਲਾ। ਯਥਾ-‘ਬਿਨੁ ਤਾਗੇ ਗਲਿ ਹਾਰੁ ’।

੩. (ਅ.। ਪੰਜਾਬੀ) ਵਾਲਾ। ਯਥਾ-‘ਰਾਮ ਭਗਤ ਕੇ ਪਾਨੀਹਾਰ’ ਪ੍ਰਮੇਸਰ ਦੇ ਭਗਤ ਦੇ ਪਾਨੀ (ਭਰਨ) ਵਾਲੇ ਹਨ। ਭਾਵ-ਦਾਸ ਹਨ (ਕਾਮਾਦੀ)।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 10313, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਹਾਰ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਹਾਰ, (ਲਹਿੰਦੀ) / ਕਿਰਿਆ ਵਿਸ਼ੇਸ਼ਣ : ਵਰਗਾ, ਵਾਂਙੂ, ਪਿੱਛੇ ਵਾਲਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3453, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-28-01-28-47, ਹਵਾਲੇ/ਟਿੱਪਣੀਆਂ:

ਹਾਰ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਹਾਰ, ਪੁਲਿੰਗ :ਧਾਗੇ ਵਿੱਚ ਪੁਰੋਏ ਹੋਏ ਫੁੱਲ-ਮੋਤੀ ਜਵਾਹਰ ਆਦਿ ਜੋ ਮਾਲਾ ਵਾਂਙੂ ਗਲ ਵਿੱਚ ਪਹਿਨ ਲਏ ਜਾਂਦੇ ਹਨ (ਲਾਗੂ ਕਿਰਿਆ : ਪਹਿਨਣਾ, ਪਹੋਣਾ, ਪਾਉਣਾ, ਪੈਣਾ)

–ਹਾਰ ਸ਼ੰਗਾਰ, ਪੁਲਿੰਗ : ਹਾਰ ਸ਼ਿੰਗਾਰ

–ਹਾਰ ਸ਼ਿੰਗਾਰ, ਪੁਲਿੰਗ : ੧. ਇੱਕ ਚਿੱਟੇ ਰੰਗ ਦਾ ਸੁਗੰਧੀਦਾਰ ਫੁੱਲ ਜਿਸ ਦੀ ਡੰਡੀ ਸੁਨਹਿਰੀ ਹੁੰਦੀ ਹੈ; ੨. ਕਈ ਤਰ੍ਹਾਂ ਦੀਆਂ ਚੀਜ਼ਾਂ ਪਹਿਨ ਕੇ ਜਾਂ ਸਰੀਰ ਤੇ ਲਾ ਕੇ ਬਣਨ ਫਬਣ ਦਾ ਭਾਵ; ੩. ਸ਼ਿੰਗਾਰ ਦਾ ਸਾਮਾਨ ਗਹਿਣੇ ਆਦਿ

–ਹਾਰ ਪਾਉਣਾ, ਮੁਹਾਵਰਾ : ਸਨਮਾਨਣਾ

–ਹਾਰ ਪੈਣਾ, ਮੁਹਾਵਰਾ : ਵਡਿਆਏ ਜਾਣਾ, ਇੱਜ਼ਤ ਮਿਲਣਾ

–ਗਲ ਦਾ ਹਾਰ ਹੋਣਾ, ਮੁਹਾਵਰਾ : ਮਗਰੋਂ ਨਾ ਲਹਿਣਾ, ਖਹਿੜਾ ਨਾ ਛੱਡਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3453, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-28-01-29-03, ਹਵਾਲੇ/ਟਿੱਪਣੀਆਂ:

ਹਾਰ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਹਾਰ, ਇਸਤਰੀ ਲਿੰਗ : ਯੁੱਧ, ਸ਼ਾਸਤਰਾਰਥ, ਖੇਡਾਂ ਆਦਿ ਵਿੱਚ ਵਿਰੋਧੀ ਧੜੇ ਦੇ ਮੁਕਾਬਲੇ ਤੇ ਸਫ਼ਲਤਾ ਨਾ ਹੋ ਸਕਣ ਦੀ ਹਾਲਤ ਜਾਂ ਭਾਵ, ਸ਼ਿਕਸਤ, ਭਾਂਜ (ਲਾਗੂ ਕਿਰਿਆ : ਆਉਣਾ, ਹੋਣਾ, ਖਾਣਾ, ਜਾਣਾ, ਦੇਣਾ)

–ਹਾਰ ਆਉਣਾ, ਮੁਹਾਵਰਾ : ਢਹਿੰਦੀਆਂ ਕਲਾਂ ਵਿੱਚ ਜਾਣਾ, ਨੁਕਸਾਨ ਹੋਣਾ, ਘਾਟਾ ਪੈਣਾ

–ਹਾਰ ਹੰਬਲ ਨਾ ਸੰਭਲਣਾ, ਮੁਹਾਵਰਾ : ਘਬਰਾ ਜਾਣਾ, ਹਰਫਲੀ ਪੈਣਾ, ਬਹੁਤ ਜਲਦੀ ਕਰਨਾ

–ਹਾਰ ਕੇ, ਕਿਰਿਆ ਵਿਸ਼ੇਸ਼ਣ : ਅਸਮਰਥ ਜਾਂ ਮਜਬੂਰ ਹੋ ਕੇ, ਬੇਵਸੀ ਨਾਲ, ਓੜਕ ਨੂੰ, ਆਖਰ ਨੂੰ

–ਹਾਰ ਜਾਣਾ, ਮੁਹਾਵਰਾ : ੧. ਈਨ ਮੰਨ ਲੈਣਾ, ੨. ਛੋਟਾ ਬਣ ਜਾਣਾ, ਨਿਮਰਤਾ ਅਖਤਿਆਰ ਕਰਨਾ; ੩. ਬੁੱਢੇ ਹੋ ਜਾਣਾ, ਕਮਜ਼ੋਰ ਹੋਣਾ, ਬਲ ਹਾਰਨਾ

–ਹਾਰਦੇ ਜਾਣਾ, ਮੁਹਾਵਰਾ : ਕਮਜ਼ੋਰ ਹੁੰਦੇ ਚਲੇ ਜਾਣਾ, ਕੰਮ ਕਰਨ ਦੀ ਸ਼ਕਤੀ ਢਲਦੀ ਜਾਣਾ (ਸਰੀਰ ਹਾਰਦਾ ਜਾ ਰਿਹਾ ਹੈ)

–ਹਾਰ ਦੇ ਜਾਣਾ, ਮੁਹਾਵਰਾ : ਜਵਾਬ ਦੇ ਜਾਣਾ, ਪਿੱਠ ਦੇ ਜਾਣਾ, ਸਾਥ ਛੱਡ ਜਾਣਾ, ਮਰ ਜਾਣਾ (ਭਾਈ ਹਾਰ ਦੇ ਗਿਆ)

–ਹਾਰ ਦੇਣਾ, ਮੁਹਾਵਰਾ : ੧. ਹਰਾਉਣਾ, ਭਜਾਉਣਾ, ਮੂੰਹ ਭੰਨਣਾ (ਬਾਜ਼ੀ ਵਿੱਚ ਦੇ ਦੇਣਾ, ਜੂਏ ਵਿੱਚ ਦੂਜੇ ਨੂੰ––ਦੇ ਦੇਣਾ)

–ਹਾਰ ਨਾ ਖਾਣਾ, ਮੁਹਾਵਰਾ : ਹੌਸਲਾ ਨਾ ਛੱਡਣਾ, ਸਿਡਾ ਕਾਇਮ ਰੱਖਣਾ

–ਹਾਰ ਮੰਨਣਾ, ਮੁਹਾਵਰਾ : ਅਧੀਨ ਹੋਣਾ, ਮੁਕਾਬਲਾ ਛੱਡ ਦੇਣਾ, ਜ਼ਿੱਦ ਛੱਡਣਾ, ਆਪਣੀ ਕਮਜ਼ੋਰੀ ਮੰਨ ਲੈਣਾ, ਨਿਉਂ ਜਾਣਾ, ਲਿਫ ਜਾਣਾ

–ਹਾਰ ਮੰਨੀ ਝਗੜਾ ਜਿੱਤਿਆ, ਅਖੌਤ : ਜਿਹੜਾ ਸ਼ਖਸ ਮੁਕੱਦਮਾ ਨਾ ਕਰੇ ਉਹ ਦਰ ਅਸਲ ਵਿੱਚ ਫਾਇਦੇ ਵਿੱਚ ਰਹਿੰਦਾ ਹੈ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3453, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-28-01-29-59, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.