ਹਿਚਕੀ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹਿਚਕੀ (ਨਾਂ,ਇ) ਥੋੜ੍ਹੇ-ਥੋੜ੍ਹੇ ਵਕਫ਼ੇ ਮਗਰੋਂ ਰੁਕ-ਰੁਕ ਕੇ ਆਇਆ ਅਵਾਜ਼ਦਾਰ ਸਾਹ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4564, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਹਿਚਕੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹਿਚਕੀ [ਨਾਂਇ] ਹੁਝਕਾ ਮਾਰ ਕੇ ਅਵਾਜ਼ ਨਾਲ਼ ਆਇਆ ਸਾਹ , ਹਿੜਕੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4564, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਹਿਚਕੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹਿਚਕੀ. ਸੰ. हिक्का. ਹਿੱਕਾ. Hiccup. ਯੂ—ਫ਼ਵਾਕ਼. ਹਿਡਕੀ. ਬਹੁਤਾ ਭੋਜਨ ਅਤੇ ਗਲੇ ਸੜੇ ਲੇਸਲੇ ਬੇਹੇ ਪਦਾਰਥ ਖਾਣ , ਖਾਧੇ ਉੱਪਰ ਖਾਣ, ਮਲ ਮੂਤ੍ਰ ਦੇ ਵੇਗ ਰੋਕਣ, ਧੂੰਏ ਅਤੇ ਗਰਦ ਫੱਕਣ, ਭੁੱਖੇ ਰਹਿਣ ਤੋਂ ਮੇਦੇ ਦੀ ਖਰਾਬੀ ਦੇ ਕਾਰਣ ਹਿਚਕੀ ਹੁੰਦੀ ਹੈ. ਉਦਾਨ ਪੌਣ ਪ੍ਰਾਣਾਂ ਨਾਲ ਮਿਲਕੇ ਕਲੇਜੇ ਤੇ ਆਂਦਰਾਂ ਨੂੰ ਖਿੱਚ ਪਾਉਂਦੀ ਹੋਈ ਹਿੱਕ ਹਿੱਕ ਸ਼ਬਦ ਕਰਦੀ ਹੈ, ਇਸ ਲਈ ਨਾਉਂ ਹਿੱਕਾ (ਹਿਚਕੀ) ਹੈ. ਬਾਲਕਾਂ ਨੂੰ ਜਾਂ ਚੰਗੀ ਸਿਹਤ ਵਾਲਿਆਂ ਨੂੰ ਜੇ ਹਿਚਕੀ ਹੁੰਦੀ ਹੈ ਤਾਂ ਕੁਝ ਡਰ ਵਾਲੀ ਗੱਲ ਨਹੀਂ, ਪਰ ਜੇ ਬੁਢਾਪੇ ਅਤੇ ਕਿਸੇ ਬੀਮਾਰੀ ਅੰਦਰ ਕਮਜ਼ੋਰ ਰੋਗੀ ਨੂੰ ਹਿਚਕੀ ਲਗ ਜਾਵੇ ਤਾਂ ਇਹ ਭੈਦਾਇਕ ਰੋਗ ਹੈ. ਵੈਦਕ ਅਨੁਸਾਰ ਹਿਚਕੀ ਪੰਜ ਪ੍ਰਕਾਰ ਦੀ (ਅੰਨਜਾ, ਯਮਲਾ, ਦ੍ਰਾ, ਗੰਭੀਰਾ ਅਤੇ ਮਹਤੀ) ਹੈ.
ਹਿਚਕੀ ਦੇ ਸਾਧਾਰਨ ਇਲਾਜ ਇਹ ਹਨ—
ਕੁਝ ਚਿਰ ਸਾਹ ਰੋਕ ਰੱਖਣਾ, ਗੰਨਾ ਚੂਸਣਾ. ਮਿਸਰੀ ਦੀ ਡਲੀ ਗਰਮ ਕਰਕੇ ਖਾਣੀ. ਯੂਕਲਿਪਟਸ ਆਇਲ Eucalyptus Oil ਦੀਆਂ ਪੰਜ ਜਾਂ ਦਸ ਬੂੰਦਾਂ ਮਿਸ਼ਰੀ ਦੀ ਡਲੀ ਤੇ ਪਾਕੇ ਖਾਣੀਆਂ. ਲੂਣ ਪਾਕੇ ਗਰਮ ਪਾਣੀ ਪੀਣਾ. ਦੁੱਧ ਦੀ ਮਲਾਈ ਨਾਲ ਸ਼ਹਿਦ ਮਿਲਾਕੇ ਚੱਟਣਾ. ਨੇਂਬੂ ਦੇ ਰਸ ਵਿੱਚ ਕਾਲਾ ਲੂਣ ਤੇ ਸ਼ਹਿਦ ਮਿਲਾਕੇ ਖਾਣਾ, ਰੀਠੇ ਦਾ ਛਿਲਕਾ ਪਾਣੀ ਵਿੱਚ ਘਸਾਕੇ ਨਸਵਾਰ ਲੈਣੀ. ਮੁਲੱਠੀ ਦਾ ਆਟਾ ਸ਼ਹਿਦ ਵਿੱਚ ਮਿਲਾਕੇ ਚੱਟਣਾ. ਹਿੰਗ ਅਤੇ ਮਾਹਾਂ ਦੇ ਆਟੇ ਨੂੰ ਦਗਦੀਆਂ ਅੰਗਾਰੀਆਂ ਉੱਤੇ ਪਾਕੇ ਧੂੰਆਂ ਲੈਣਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4521, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no
ਹਿਚਕੀ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਹਿਚਕੀ, ਇਸਤਰੀ ਲਿੰਗ : ਥੋੜੇ ਥੋੜੇ ਵਕਫ਼ੇ ਮਗਰੋਂ ਜ਼ੋਰ ਨਾਲ ਆਇਆ ਆਵਾਜ਼ਦਾਰ ਸਾਹ, ਹਿਜਕੀ, ਹਿਡਕੀ, ਹਿੜਕੀ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 432, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-02-01-39-37, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First