ਹਿੱਕ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹਿੱਕ (ਨਾਂ,ਇ) ਛਾਤੀ; ਸੀਨਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5005, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਹਿੱਕ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹਿੱਕ [ਨਾਂਇ] ਛਾਤੀ , ਸੀਨਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5002, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਹਿੱਕ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹਿੱਕ. ਸੰਗ੍ਯਾ—ਛਾਤੀ. ਸੀਨਾ । ੨ ਸੰ. हिक्क्. ਧਾ—ਦੁਖ ਦੇਣਾ. ਹਿਚਕੀ ਜੇਹਾ ਸ਼ਬਦ ਕਰਨਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4952, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no
ਹਿੱਕ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਹਿੱਕ, ਇਸਤਰੀ ਲਿੰਗ : ਛਾਤੀ, ਸੀਨਾ
–ਹਿੱਕ ਸਾੜਨਾ, ਮੁਹਾਵਰਾ : ਗੁੱਸਾ ਚੜ੍ਹਾਉਣਾ, ਤਾਨ੍ਹੇ ਮਾਰਨਾ, ਮਿਹਣੇ ਦੇਣਾ, ਦੁਖਦਾਈ ਗੱਲ ਆਖਣਾ
–ਹਿੱਕ ਕੱਢ ਕੇ, ਕਿਰਿਆ ਵਿਸ਼ੇਸ਼ਣ : ਆਕੜ ਨਾਲ, ਸ੍ਵੈਮਾਨ ਦਾ ਭਾਵ ਨਾਲ
–ਹਿੱਕ ਠੰਢੀ ਹੋਣਾ, ਮੁਹਾਵਰਾ : ਸ਼ਾਂਤੀ ਮਿਲਣਾ
–ਹਿੱਕ ਠੰਢੀ ਕਰਨਾ, ਮੁਹਾਵਰਾ : . ਖੁਸ਼ ਕਰਨਾ, ਸੁਖ ਦੇਣਾ, ਸੁਖਾਵੀਂ ਗੱਲ ਕਰਨਾ; ੨. ਕਿਸੇ ਗੱਲ ਜਾਂ ਅਮਲ ਨਾਲ ਦਿਲ ਦਾ ਗੁਬਾਰ ਕੱਢ ਲੈਣਾ
–ਹਿੱਕ ਦਹਿਣਾ, (ਪੁਆਧੀ) / ਮੁਹਾਵਰਾ : ਤੰਗ ਕਰਨਾ, ਦੁਖੀ ਕਰਨਾ
–ਹਿੱਕ ਠੋਕਣਾ, ਮੁਹਾਵਰਾ : ੧. ਸੱਚਾਈ ਦਾ ਨਿਸ਼ਚਾ ਦਿਵਾਉਣਾ, ਦਾਵ੍ਹੇ ਨਾਲ ਕਹਿਣਾ; ੨. ਵੰਗਾਰਨਾ
–ਹਿੱਕਤਾਣ, ਵਿਸ਼ੇਸ਼ਣ : ੧. ਘੁਮੰਡੀ, ਆਕੜ ਖਾਂ; ੨. ਜ਼ੋਰ; ਵਾਹ
–ਹਿੱਕਤਾਣੀ, ਇਸਤਰੀ ਲਿੰਗ : ਜਿਗਰਾ, ਹਿੰਮਤ, ਹੌਸਲਾ (ਕ੍ਰਿਤ ਭਾਈ ਬਿਸ਼ਨਦਾਸ ਪੁਰੀ)
–ਹਿੱਕ ਤਾਣੀ ਜ਼ੋਰ ਲਾਉਣਾ, ਮੁਹਾਵਰਾ : ਪੂਰੀ ਵਾਹ ਲਾਉਣਾ
–ਹਿੱਕ ਤੇ ਹੱਥ ਮਾਰਨਾ, ਮੁਹਾਵਰਾ : ਵੰਗਾਰਨਾ
–ਹਿੱਕ ਤੇ ਹੱਥ ਰੱਖਣਾ, ਮੁਹਾਵਰਾ : ਦਾਵ੍ਹਾ ਕਰਨਾ, ਯਕੀਨ ਦਿਵਾਉਣਾ, ਨਿਸ਼ਚਾ ਬਨ੍ਹਾਉਣਾ
ਹਿੱਕ ਦਾ ਧੱਕਾ, ਮੁਹਾਵਰਾ : ਧਿਙਾਣਾ, ਮੂੰਹਜ਼ੋਰੀ, ਸੀਨਾਜ਼ੋਰੀ, ਹੂੜ੍ਹ, ਹੂੜ੍ਹਮਾਰੀ
–ਹਿੱਕ ਦੇ ਜ਼ੋਰ, ਕਿਰਿਆ ਵਿਸ਼ੇਸ਼ਣ : ਹੂੜ੍ਹ ਵਿਚ, ਧੱਕੇ ਨਾਲ, ਬਾਹੂ ਬਲ ਦੇ ਸਹਾਰੇ
–ਹਿੱਕ ਦੇ ਤਾਣ, ਕਿਰਿਆ ਵਿਸ਼ੇਸ਼ਣ : ਹਿੱਕ ਦੇ ਜ਼ੋਰ, ਸੀਨਾ ਜ਼ੋਰੀ ਕਰ ਕੇ, ਧੱਕੇ ਨਾਲ
–ਹਿੱਕ ਧੜੱਕਾ, (ਪੁਆਧੀ) / ਪੁਲਿੰਗ : ਡਰ, ਭੈ, ਖਤਰਾ
–ਹਿੱਕ ਨਾਲ ਲਾਉਣਾ, ਮੁਹਾਵਰਾ : ਪਿਆਰ ਕਰਨਾ
–ਹਿੱਕ ਲੂਹਣਾ, ਮੁਹਾਵਰਾ : ਮਾਨਸਕ ਦੁਖ ਦੇਣਾ, ਦੁਖਦਾਈ ਗੱਲ ਆਖਣਾ, ਕਲੇਸ਼ ਦੇਣਾ
–ਹਿੱਕੋ ਹਿਕ ਪਿਟਣਾ, ਮੁਹਾਵਰਾ : ਦੁਹਥੜੀ ਪਿਟਣਾ, ਬਹੁਤ ਦੁਖੀ ਹੋਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1521, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-01-12-56-01, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First