ਹਿੱਸਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹਿੱਸਾ (ਨਾਂ,ਪੁ) 1 ਕਿਸੇ ਵੱਡੀ ਚੀਜ਼ ਦਾ ਨਿੱਕਾ ਭਾਗ 2 ਵੰਡ ਵਿੱਚ ਮਿਲੀ ਜਾਂ ਮਿਲਣ ਵਾਲੀ ਸੰਪਤੀ 3 ਗੱਡੇ ਦੇ ਤਲ ਥੱਲੇ ਲੱਗੀਆਂ ਦੋ ਲੰਮੀਆਂ ਲੱਕੜਾਂ ਦਾ ਜੋੜਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11621, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਹਿੱਸਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹਿੱਸਾ [ਨਾਂਪੁ] ਭਾਗ , ਅੰਗ; ਟੋਟਾ , ਟੁਕੜਾ; ਯੋਗਦਾਨ, ਸਹਿਯੋਗ, ਦੇਣ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11608, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਹਿੱਸਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹਿੱਸਾ. ਅ਼ ਹਿ਼ੱ੉ਹ. ਸੰਗ੍ਯਾ—ਭਾਗ. ਵਰਤਾਰਾ. ਛਾਂਦਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11359, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no

ਹਿੱਸਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਹਿੱਸਾ, (ਅਰਬੀ) / ਪੁਲਿੰਗ  : ੧. ਭਾਗ, ਖੰਡ, ਟੁਕੜਾ, ਟੋਟਾ, ਅੰਗ, ਵੰਡ; ੨. ਵੰਡ ਵਿੱਚ ਆਈ ਢੇਰੀ; ੩. ਕਿਸੇ ਨਫ਼ੇ ਜਾਂ ਨੁਕਸਾਨ ਦੀ ਵੰਡ ਜੋ ਕਿਸੇ ਬਪਾਰ ਵਿਚੋਂ ਪਰਾਪਤ ਹੋਵੇ, (ਲਾਗੂ ਕਿਰਿਆ : ਹੋਣਾ, ਕੱਢਣਾ, ਦੇਣਾ, ਪਾਉਣਾ), ਕਿਸੇ ਸੀਰੀ ਦਾ ਦਾਣਿਆਂ ਉਤੇ ਕਿਸੇ ਜ਼ਿਮੀਂਦਾਰ ਦਾ ਕਾਮਾ ਹੋਣ ਦਾ ਭਾਵ (ਲਾਗੂ ਕਿਰਿਆ : ਕਰਨਾ)

–ਹਿੱਸਾ ਹਾਕਮੀ, ਪੁਲਿੰਗ : ਪੈਦਾਵਾਰ ਦਾ ਉਹ ਹਿੱਸਾ ਜੋ ਮਾਲਕ ਲੈਂਦਾ ਹੈ

–ਹਿੱਸਾ ਜੀਰਾ, (ਪੁਆਧੀ) / ਪੁਲਿੰਗ : ਉਹ ਹਿੱਸਾ ਜੋ ਕਾਮਾ ਜੱਟ ਨਾਲ ਖੇਤੀ ਦੇ ਕੰਮ ਦਾ ਕਰਦਾ ਹੈ

–ਹਿੱਸੇ ਆਇਆ, ਵਿਸ਼ੇਸ਼ਣ / ਪੁਲਿੰਗ : ਵੰਡ ਵਿੱਚ ਆਇਆ (ਭਾਗ)

–ਹਿੱਸੇ ਕਰਨਾ, ਕਿਰਿਆ ਸਕਰਮਕ : ਵੰਡਣਾ

–ਹਿੱਸੇ ਬਹਿੰਦਾ, ਵਿਸ਼ੇਸ਼ਣ / ਪੁਲਿੰਗ : ਵੰਡ ਵਿੱਚ ਆਉਂਦਾ (ਹਿੱਸਾ)

–ਹਿੱਸੇਦਾਰ, ਵਿਸ਼ੇਸ਼ਣ /  ਪੁਲਿੰਗ : ਜੋ ਹਿੱਸਾ ਲਵੇ ਜਾਂ ਰੱਖੇ, ਬਟਵਾਰੇ ਜਾਂ ਨਫ਼ੇ ਨੁਕਸਾਨ ਦਾ ਅਧਿਕਾਰੀ, ਸਾਂਝੀ, ਸਾਂਝੀਵਾਲ, ਭਾਈਵਾਲ, ਸੀਰੀ

–ਹਿੱਸੇਦਾਰੀ, ਇਸਤਰੀ ਲਿੰਗ : ਭਾਈਵਾਲੀ, ਹਿੱਸੇਦਾਰ ਹੋਣ ਦਾ ਭਾਵ, ਸ਼ਿਰਕਤ, ਸਾਂਝ, ਸਾਂਝੀਵਾਲੀ

–ਹਿੱਸੇ ਰਲਣਾ, ਮੁਹਾਵਰਾ : ਜ਼ਿਮੀਂਦਾਰ ਦਾ ਕਾਮਾ ਬਣਨਾ

–ਹਿੱਸੇਵੰਡ, ਇਸਤਰੀ ਲਿੰਗ : ਵੰਡ, ਲਾਟ, ਬਟਵਾਰਾ, ਤਕਸੀਮ, ਅਲਾਟਮੈਂਟ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3353, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-31-04-21-03, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.