ਹੈਕਸਾਡੈਸੀਮਲ ਤੋਂ ਡੈਸੀਮਲ ਰੂਪਾਂਤਰਣ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Hexadecimal to Decimal Conversion
ਹੈਕਸਾਡੈਸੀਮਲ ਅੰਕਾਂ ਦਾ ਡੈਸੀਮਲ ਅੰਕਾਂ ਵਿੱਚ ਰੂਪਾਂਤਰਣ ਕਰਦੇ ਸਮੇਂ ਹਰੇਕ ਅੰਕ ਨੂੰ ਉਸ ਦੇ ਸਥਾਨ ਦੇ ਨੰਬਰ ਦੇ ਅਧਾਰ ਉੱਤੇ 16 ਦੀ ਸ਼ਕਤੀ ਨਾਲ ਗੁਣਾ ਕੀਤਾ ਜਾਂਦਾ ਹੈ ਤੇ ਗੁਣਨਫਲਾਂ ਨੂੰ ਜੋੜ ਦਿੱਤਾ ਜਾਂਦਾ ਹੈ।
ਉਦਾਹਰਣ : (F6B)16 ਨੂੰ ਡੈਸੀਮਲ ਰੂਪ ਵਿੱਚ ਬਦਲੋ ।
(F6B)16 ਨੂੰ ਖੋਲ੍ਹ ਕੇ ਲਿਖਣ ਨਾਲ ਪ੍ਰਾਪਤ ਹੁੰਦਾ ਹੈ :
= (15x162)+(6x161)+(11x160)
= 3840+96+11
= 3947
ਇਸੇ ਪ੍ਰਕਾਰ (ABC)16 ਅਤੇ (5AC)16 ਦਾ ਡੈਸੀਮਲ ਰੂਪ ਕ੍ਰਮਵਾਰ 2748 ਅਤੇ 1452 ਹੋਵੇਗਾ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 919, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First