ਹੈਡਰ ਅਤੇ ਫੂਟਰ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Header and Footer
ਹੈਡਰ ਡਾਕੂਮੈਂਟ ਦੇ ਉਪਰਲੇ ਪਾਸੇ ਅਤੇ ਫੂਟਰ ਡਾਕੂਮੈਂਟ ਦੇ ਹੇਠਲੇ ਪਾਸੇ ਨਜ਼ਰ ਆਉਂਦਾ ਹੈ। ਹੈਡਰ ਜਾਂ ਫੂਟਰ ਵਿੱਚ ਲਿਖਿਆ ਗਿਆ ਟੈਕਸਟ ਹਰੇਕ ਪੰਨੇ ਉੱਤੇ ਸਾਂਝਾ ਨਜ਼ਰ ਆਉਂਦਾ ਹੈ। ਇਸ ਵਿੱਚ ਪੇਜ਼ ਨੰਬਰ, ਪਾਠ ਦਾ ਨਾਮ , ਲੇਖਕ ਦਾ ਨਾਮ, ਤਾਰੀਖ਼ ਅਤੇ ਸਮਾਂ ਆਦਿ ਸ਼ਾਮਿਲ ਕੀਤਾ ਜਾ ਸਕਦਾ ਹੈ।
ਹੈਡਰ/ਫੂਟਰ ਲਗਾਉਣ ਦਾ ਤਰੀਕਾ :
1. View > Header and Footer ਮੀਨੂ ਉੱਤੇ ਕਲਿੱਕ ਕਰੋ। ਇਕ ਟੂਲਬਾਰ ਨਜ਼ਰ ਆਵੇਗੀ।
2. ਤੁਹਾਨੂੰ ਆਪਣੇ ਪੇਜ਼ ਦੇ ਉਪਰਲੇ ਅਤੇ ਹੇਠਲੇ ਪਾਸੇ ਇਕ-ਇਕ ਫਰੇਮ ਨਜ਼ਰ ਆਵੇਗਾ। ਇੱਥੇ ਹੈਡਰ ਅਤੇ ਫੂਟਰ ਟਾਈਪ ਕਰ ਦਿਓ। ਹੈਡਰ ਉੱਤੇ ਪੇਜ਼ ਨੰਬਰ ਦੇਣ ਲਈ ਟੂਲ ਬਾਰ ਦੇ ਇਨਸਰਟ ਪੇਜ਼ ਨੰਬਰ ਬਟਨ ਉੱਤੇ ਕਲਿੱਕ ਕਰੋ।
ਨੋਟ :ਤੁਸੀਂ ਪੇਜ਼ ਨੰਬਰ ਫੂਟਰ ਉੱਤੇ ਲਗਾਉਣਾ ਚਾਹੁੰਦੇ ਹੋ ਤਾਂ ਪੇਜ਼ ਦੇ ਹੇਠਲੇ ਪਾਸੇ ਨਜ਼ਰ ਆਉਣ ਵਾਲੇ (ਫੂਟਰ) ਫਰੇਮ ਵਿੱਚ ਕਲਿੱਕ ਕਰੋ। ਹੁਣ ਇਨਸਰਟ ਪੇਜ਼ ਨੰਬਰ ਬਟਨ ਉੱਤੇ ਕਲਿੱਕ ਕਰ ਦਿਓ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1022, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First