ਹੋਸ਼ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹੋਸ਼ (ਨਾਂ,ਇ) ਸੁਰਤ; ਸੋਝੀ; ਸੂਝ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3154, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਹੋਸ਼ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹੋਸ਼ [ਨਾਂਇ] ਸੁਰਤ, ਚੇਤਨਾ, ਗਿਆਨ , ਬੁੱਧ; ਅਕਲ , ਸਮਝ , ਤਮੀਜ਼
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3148, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਹੋਸ਼ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਹੋਸ਼, (ਫ਼ਾਰਸੀ) / ਇਸਤਰੀ ਲਿੰਗ : ੧. ਸੂਝ, ਸੁਰਤ, ਸੋਝੀ; ੨. ਤਮੀਜ਼, ਸਮਝ, ਅਕਲ
–ਹੋਸ਼ ਉਡਣਾ, ਮੁਹਾਵਰਾ : ਬੇਸੁਰਤ ਹੋ ਜਾਣਾ, ਹੈਰਾਨ ਹੋ ਜਾਣਾ, ਤੌਰ ਭੁੱਲ ਜਾਣੇ
–ਹੋਸ਼ ਆਉਣਾ, ਮੁਹਾਵਰਾ : ੧. ਹੋਸ਼ ਵਿੱਚ ਆਉਣਾ, ਸੁਰਤ ਆਉਣਾ, ਚਿੰਤਨ ਹੋਣਾ; ੨. ਸਮਝਣਾ, ਅਕਲ ਆਉਣਾ; ੩. ਬੇਹੋਸ਼ੀ ਦੂਰ ਹੋਣਾ, ਆਪੇ ਵਿੱਚ ਆਉਣਾ, ਗ਼ਫਲਤ ਦੂਰ ਹੋਣਾ; ੪. ਸਿਆਣਾ ਹੋਣਾ, ਬਾਲਗ਼ ਹੋਣਾ
–ਹੋਸ਼ ਸਮ੍ਹਾਲਣਾ, ਮੁਹਾਵਰਾ: ਸਿਆਣੇ ਹੋਣਾ, ਜਵਾਨ ਹੋਣਾ, ਬਾਲਗ਼ ਹੋਣਾ
–ਹੋਸ਼ ਹਵਾਸ, ਪੁਲਿੰਗ : ਔਸਾਨ, ਸੁਧ ਬੁਧ, ਸੁਰਤ, ਸਮਝ, ਅਕਲ, ਤਮੀਜ਼
–ਹੋਸ਼ ਕਰਨਾ, ਮੁਹਾਵਰਾ : ਚਿੰਤਨ ਜਾਂ ਸੁਚੇਤ ਹੋਣਾ, ਅਕਲ ਕਰਨਾ, ਸਮਝ ਤੋਂ ਕੰਮ ਲੈਣਾ
–ਹੋਸ਼ ਗੁੰਮ ਹੋਣਾ, ਮੁਹਾਵਰਾ : ਔਸਾਨ ਮਾਰੇ ਜਾਣਾ, ਸੁਧ ਬੁਧ ਭੁਲ ਜਾਣਾ, ਹੋਸ਼ ਉੱਡ ਜਾਣਾ
–ਹੋਸ਼ ਦਾ ਦਾਰੂ ਕਰਨਾ, ਮੁਹਾਵਰਾ : ਬੇਸਮਝੀ ਹਟਾਉਣਾ, ਸਿਆਣਾ ਬਣਨਾ, ਤਮੀਜ਼ ਸਿੱਖਣਾ
–ਹੋਸ਼ ਫੜਨਾ, ਮੁਹਾਵਰਾ : ੧. ਸਿਆਣਾ ਹੋਣਾ, ਹੋਸ਼ ਤੋਂ ਕੰਮ ਲੈਣਾ, ਬਾਲਗ਼ ਹੋਣਾ, ਹੋਸ਼ ਸਮ੍ਹਾਲਣਾ
–ਹੋਸ਼ ਫਿਰਨਾ, ਮੁਹਾਵਰਾ : ਹੋਸ਼ ਵਾਲੇ ਹੋਣਾ, ਬਿਹਤਰ ਹਾਲਤ ਵਿੱਚ ਹੋਣਾ, ਤਗੜੇ ਜਾਂ ਸਿਹਤਮੰਦ ਹੋਣਾ
–ਹੋਸ਼ਮੰਦ, ਵਿਸ਼ੇਸ਼ਣ : ਬੁੱਧਵਾਨ, ਦਾਨਾ, ਸਮਝਦਾਰ, ਸਿਆਣਾ, ਖ਼ਬਰਦਾਰ
–ਹੋਸ਼ਮੰਦੀ, ਇਸਤਰੀ ਲਿੰਗ : ਸਮਝ, ਸਿਆਣਪ, ਤਮੀਜ਼, ਖ਼ਬਰਦਾਰੀ
–ਹੋਸ਼ਵੰਦ, ਵਿਸ਼ੇਸ਼ਣ : ਹੋਸ਼ਮੰਦ
–ਹੋਸ਼ ਵਾਲਾ, ਵਿਸ਼ੇਸ਼ਣ : ਸਮਝਦਾਰ, ਜਿਸ ਨੂੰ ਹੋਸ਼ ਹੋਵੇ, ਤਮੀਜ਼ ਵਾਲਾ
–ਹੋਸ਼ ਵਿੱਚ ਆਉਣਾ, ਮੁਹਾਵਰਾ : ੧. ਸੁਰਤ ਵਿਚ ਆਉਣਾ, ਬੇਸੁਰਤੀ ਦੂਰ ਹੋਣਾ, ਆਪੇ ਵਿਚ ਆਉਣਾ, ਸੰਭਲਣਾ; ੨, ਅਕਲ ਹਾਸਲ ਕਰਨਾ, ਤਮੀਜ਼ ਸਿੱਖਣ; ੩. ਨਸੀਹਤ ਲੈਣਾ, ਇਬਰਤ ਹਾਸਲ ਕਰਨਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1029, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-23-04-10-41, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First