ਹੱਡ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹੱਡ (ਨਾਂ,ਪੁ) 1 ਮੋਏ ਪਸ਼ੂ ਦੇ ਪਿੰਜਰ ਦੀਆਂ ਹੱਡੀਆਂ 2 ਸਰੀਰ ਦੀ ਵੱਡੀ ਹੱਡੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16904, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਹੱਡ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹੱਡ [ਨਾਂਪੁ] ਜੀਵ ਦੇ ਪਿੰਜਰ ਦਾ ਕੋਈ ਹਿੱਸਾ , ਵੱਡੀ ਹੱਡੀ; ਖ਼ਾਨਦਾਨ, ਨਸਲ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16890, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਹੱਡ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੱਡ ਸੰ. हड्ड —ਹੱਡ. ਸੰਗ੍ਯਾ—ਹਾਡ. ਅ੡੎ਥ. “ਜੀਉ ਪਿੰਡ ਚੰਮੁ ਤੇਰਾ ਹਡੇ.” (ਵਾਰ ਗਉ ੧ ਮ: ੪) ੨ ਦੇਖੋ, ਹਾਡਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16817, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no

ਹੱਡ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਹੱਡ, ਪੁਲਿੰਗ : ੧. ਵੱਡੀ ਹੱਡੀ, ਮੋਏ ਪਸ਼ੂ ਦੇ ਪਿੰਜਰ ਦਾ ਕੋਈ ਹਿੱਸਾ; ੨. ਖਾਨਦਾਨ, ਨਸਲ; ੩.(ਲਹਿੰਦੀ) / ਪੁਲਿੰਗ :  ਸ਼ਰੀਕੇ ਵਾਲਾ ਵੈਰ

–ਹੱਡ ਸ਼ਰੀਕਾ ਹੁੰਦਾ ਏ ਕਰਮ ਸ਼ਰੀਕਾ ਨਹੀਂ ਹੁੰਦਾ, ਅਖੌਤ : ਕਿਸੇ ਦਾ ਵੈਰ ਕਿਸੇ ਦੀ ਕਿਸਮਤ ਵਿੱਚ ਕੋਈ ਫ਼ਰਕ ਨਹੀਂ ਪਾ ਸਕਦਾ

–ਸੁੱਚਾਹੱਡ, ਪੁਲਿੰਗ : ਸ੍ਰੇਸ਼ਟ ਕੁਲ; ਬੇਐਬ ਖ਼ਾਨਦਾਨ ਦਾ ਬੰਦਾ

–ਹੱਡ ਹਰਾਮ, ਵਿਸ਼ੇਸ਼ਣ : ਕੰਮਚੋਰ, ਕੰਮ ਤੋਂ ਜੀ ਚੁਰਾਉਣ ਵਾਲਾ, ਹੱਡਰੱਖ

–ਹੱਡ ਹਿਲਾਉਣਾ, ਮੁਹਾਵਰਾ : ਮਿਹਨਤ ਕਰਨਾ, ਕੰਮ ਕਾਰ ਕਰਨਾ, ਹੱਡ ਪੈਰ ਹਿਲਾਉਣਾ

–ਹੱਡ ਕੋਸੇ ਕਰਨਾ, ਮੁਹਾਵਰਾ : ਸੋਕਾ ਚਾੜ੍ਹਨਾ, ਕੁਟਣਾ ਮਾਰਨਾ

–ਹੱਡ ਗਾਲਣੇ, ਮੁਹਾਵਰਾ : ਸਰੀਰ ਨੂੰ ਨਿਕਾਰਾ ਕਰ ਲੈਣਾ, ਝੋਰਿਆਂ ਵਿੱਚ ਪਏ ਰਹਿਣਾ

–ਹੱਡ ਗੋਡੇ ਦੁਖਣਾ, ਮੁਹਾਵਰਾ : ਸਰੀਰ ਦੇ ਅੰਗਾਂ ਵਿੱਚ ਪੀੜਾਂ ਹੋਣਾ

–ਹੱਡ ਗੋਟੇ ਟੁੱਟਣਾ, ਮੁਹਾਵਰਾ : ੧. ਸੱਟਾਂ ਲਗਣਾ; ੨.(ਪੁਆਧੀ) :  ਸਰੀਰ ਵਿੱਚ ਦਰਦਾਂ ਹੋਣਾ

–ਹੱਡ ਗੋਡੇ ਭੱਜਣਾ, ਮੁਹਾਵਰਾ : ਸਰੀਰ ਨੂੰ ਕਈ ਥਾਈਂ ਸੱਟਾਂ ਲੱਗਣਾ

–ਹੱਡ ਗੋਡੇ ਭੰਨਣਾ, ਮੁਹਾਵਰਾ : ਬਹੁਤ ਮਾਰਨਾ, ਮਾਰਨਾ ਕਿ ਨੱਸਣ ਭੱਜਣ ਜੋਗਾ ਨਾ ਰਹਿ ਜਾਏ

–ਹੱਡ ਗੋਡੇ ਭਨਾਉਣਾ, ਮੁਹਾਵਰਾ : ਸੱਟਾਂ ਖਾਣਾ

–ਹੱਡ ਗੋਡੇ ਰਹਿ ਜਾਣਾ, ਮੁਹਾਵਰਾ : ਤੁਰ ਫਿਰ ਨਾ ਸਕਣਾ, ਨੱਸ ਭੱਜ ਦਾ ਕੰਮ ਕਰਨੋਂ ਰਹਿ ਜਾਣਾ, ਗੰਠੀਏ ਦੀ ਬੀਮਾਰੀ ਹੋ ਜਾਣਾ, ਅੰਗਾਂ ਵਿੱਚ ਹਿੱਲ ਜੁੱਲ ਸਕਣ ਦੀ ਸਮਰੱਥਾ ਘਟ ਜਾਣਾ, ਨਿਰਬਲ ਹੋ ਜਾਣਾ, ਤੁਰਨ ਫਿਰਨ ਦੀ ਸ਼ਕਤੀ ਘਟ ਜਾਣਾ

–ਹੱਡ ਟੁਟਣੇ, ਮੁਹਾਵਰਾ : ਤਾਪ ਚੜ੍ਹਨ ਤੋਂ ਪਹਿਲਾਂ ਪਾਲਾ ਲੱਗਣਾ ਤੇ ਆਕੜਾਂ ਆਉਣਾ; ਅੰਗੜਾਈਆਂ ਆਉਣਾ, ਹੱਡ ਦੁਖਣੇ

–ਪੁਰਾਣਾ ਹੱਡ, ਪੁਲਿੰਗ : ਬੁੱਢਾ ਆਦਮੀ

–ਹੱਡ ਪੈਰ ਹਿਲਾਉਣਾ, ਮੁਹਾਵਰਾ : ੧. ਮਿਹਨਤ ਕਰਨਾ, ਕੰਮ ਕਾਰ ਕਰਨਾ; ੨. ਚੱਲਣਾ ਫਿਰਨਾ, ਤੁਰਨਾ ਫਿਰਨਾ, ਬਹਿ ਨਾ ਰਹਿਣਾ

–ਹੱਡਬੀਤੀ, ਇਸਤਰੀ ਲਿੰਗ : ਆਪਣੇ ਆਪ ਤੇ ਜੋ ਬੀਤੀ ਹੋਵੇ, ਆਪਣੇ ਨਾਲ ਵਰਤੀ ਘਟਨਾ

–ਹੱਡ ਭੱਜਣੇ, ਮੁਹਾਵਰਾ : ਬੁਖਾਰ ਚੜ੍ਹਨ ਤੋਂ ਪਹਿਲਾਂ ਪਾਲਾ ਲੱਗਣਾ ਤੇ ਆਕੜਾਂ ਆਉਣਾ, ਥੋੜੇ ਥੋੜੇ ਬੁਖਾਰ ਦੇ ਕਾਰਣ ਇਉਂ ਪਰਤੀਤ ਹੋਣਾ ਕਿ ਹੱਡ ਟੁੱਟ ਰਹੇ ਹਨ

–ਹੱਡਭਜਣੀ, ਹੱਡ ਭੰਨਣੀ, ਇਸਤਰੀ ਲਿੰਗ : ਮਾਮੂਲੀ ਪਾਲਾ ਲੱਗਣ ਤੇ ਆਕੜਾਂ ਆਉਣ ਦਾ ਭਾਵ (ਲਾਗੂ ਕਿਰਿਆ : ਹੋਣਾ, ਲੱਗਣਾ)

–ਹੱਡਰੱਖ, ਵਿਸ਼ੇਸ਼ਣ / ਪੁਲਿੰਗ : ਹੱਡ ਹਰਾਮ, ਆਰਾਮ ਤਲਬ, ਕਾਮਚੋਰ, ਦਿਲ ਡਾਹ ਕੇ ਕੰਮ ਨਾ ਕਰਨ ਵਾਲਾ

–ਹੱਡ ਲਉਣਾ, ਮੁਹਾਵਰਾ : ਹੱਲ ਜਰਲਾਉਣਾ, ਮਾਰ ਕੁਟਾਈ ਚਾਹੁਣਾ (ਤੂੰ ਕੰਮ ਨਹੀਂ ਕਰਦਾ ਤੇਰੇ ਹੱਡ ਲਉਂਦੇ ਨੇ)

–ਹੱਡਵਰਤੀ, ਇਸਤਰੀ ਲਿੰਗ : ਹੱਡਬੀਤੀ 

–ਹੱਡਵਾਰ, ਇਸਤਰੀ ਲਿੰਗ : ਜਿਸ ਥਾਂ ਤੇ ਮੋਏ ਪਸ਼ੂਆਂ ਦੀ ਮਿੱਟੀ (ਲਾਸ਼) ਸੁੱਟੀ ਜਾਂਦੀ ਹੈ

–ਹੱਡਵੈਰ, ਪੁਲਿੰਗ : ਕੀਨਾ

–ਹੱਡਾਰੋੜੀ, ਇਸਤਰੀ ਲਿੰਗ : ਕਰਙਾਹੇੜੀ, ਮਰੇ ਡੰਗਰਾਂ ਦੀ ਮਿੱਟੀ ਸੁੱਟਣ ਦੀ ਥਾਂ

–ਹੱਡਾਂ ਦਾ ਸਾੜ, ਪੁਲਿੰਗ : ਦੁਖ ਦੇਣ ਵਾਲਾ, ਦੁਖਦਾਈ, ਕਲੇਸ਼ ਬਣਾਈ ਰੱਖਣ ਵਾਲਾ ਆਦਮੀ

–ਹੱਡਾਂ ਵਿਚ ਬੋਦ ਪੈਣਾ, ਮੁਹਾਵਰਾ : ਬੁਢਾਪਾ ਆਉਣਾ, ਅੰਗ ਕਮਜ਼ੋਰ ਹੋ ਜਾਣਾ

–ਹੱਡੀਂ ਢੇਰ ਜਾਂ ਦੰਮੀਂ ਢੇਰ, ਅਖੌਤ : ਕਿਸੇ ਕੰਮ ਨੂੰ ਆਰ ਜਾਂ ਪਾਰ ਕਰ ਕੇ ਛਡਣਾ ਠੀਕ ਹੈ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 5410, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-10-10-35-01, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.