ਹੱਲ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹੱਲ [ਨਾਂਪੁ] ਉਪਾਅ , ਸਾਧਨ, ਹੀਲਾ; ਸਵਾਲ ਦਾ ਜਵਾਬ, ਸਮਾਧਾਨ; ਵਿਆਖਿਆ; ਮੁਕਤੀ , ਛੁਟਕਾਰਾ; ਵਸਤਾਂ ਨੂੰ ਇੱਕ-ਦੂਜੇ ਵਿੱਚ ਮਿਲ਼ਾਉਣ ਦਾ ਭਾਵ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 32208, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਹੱਲ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹੱਲ. ਅ਼ ਹ਼ੱਲ. ਘੁਲਮਿਲ (ਰਲ) ਜਾਣ ਦਾ ਭਾਵ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 32150, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no
ਹੱਲ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਹੱਲ, (ਸੰਸਕ੍ਰਿਤ) / ਪੁਲਿੰਗ : ਵਿਅੰਜਨ ਦਾ ਉਹ ਰੂਪ ਜਿਸ ਦੇ ਅੰਤ ਵਿੱਚ ਸਰ ਨਾ ਲੱਗਾ ਹੋਵੇ। ਇਸ ਦਾ ਚਿੰਨ੍ਹ ( ੑ) ਹੈ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 8976, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-19-09-06-02, ਹਵਾਲੇ/ਟਿੱਪਣੀਆਂ:
ਹੱਲ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਹੱਲ, (ਸੰਸਕ੍ਰਿਤੀ = ਜੋਤਣਾ, ਸਿਆੜ ਕੱਢਣਾ , ਮਾ.) / ਇਸਤਰੀ ਲਿੰਗ : ੧. ਜ਼ਮੀਨ ਵਾਹੁਣ ਦਾ ਸੰਦ, ਹਲ; ੨. (ਮਲਵਈ) : ਹਲਸ, ਮੁੰਨੇ ਤੇ ਪੰਜਾਲੀ ਦੇ ਵਿਚਾਲੇ ਦਾ ਲੰਮਾ ਲੜ
–ਹਲੀਂ ਕੱਢਣਾ, ਕਿਰਿਆ ਸਕਰਮਕ : ਅਲ੍ਹਕ ਵਛੇ ਵਹਿੜਕੇ ਨੂੰ ਹਲ ਅਗੇ ਵਗਣ ਲਈ ਸਿਧਾਉਣਾ
–ਹਲ ਧੜਕਣੀ ਰੰਨ ਕੜਕਣੀ ਢੱਗਾ ਜਾਏ ਕੁਆਸਾ, ਉਸ ਹਾਲੀ ਦਾ ਕੀ ਭਰਵਾਸਾ, ਅਖੌਤ : ਓਕੜੂ ਹੱਲ ਹਾਲੀ ਵਾਸਤੇ ਬੜੀ ਤਕਲੀਫ਼ ਦੇਹ ਹੁੰਦੀ ਹੈ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 8928, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-19-09-06-30, ਹਵਾਲੇ/ਟਿੱਪਣੀਆਂ:
ਹੱਲ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਹੱਲ, ਅਰਬੀ / ਪੁਲਿੰਗ : ੧. ਸੁਲਝਾਉ, ਕਿਸੇ ਮੁਸ਼ਕਲ ਜਾਂ ਗੁੰਝਲ ਦੇ ਖੁਲ੍ਹਣ ਦੀ ਕਿਰਿਆ; ੨. ਉਪਾ, ਸਾਧਨ; ੩. ਸਵਾਲਾਂ ਦਾ ਅਮਲ, ਸਵਾਲ ਦਾ ਜਵਾਬ ਕੱਢਣ ਲਈ ਜੋ ਵਿਸਤਾਰ ਜਾਂ ਵਿਆਖਿਆ ਦਰਜ ਕਰਨੀ ਪੈਂਦੀ ਹੈ; (ਲਾਗੂ ਕਿਰਿਆ : ਹੋਣਾ, ਕੱਢਣਾ, ਕਰਨਾ); ੪. ਮਸਲਾ; ੫. ਕਿਸੇ ਤਰਲ ਪਦਾਰਥ ਵਿੱਚ ਦੂਸਰੀ ਕਿਸੇ ਚੀਜ਼ ਦੇ ਇੱਕ ਜਾਨ ਹੋ ਜਾਣ ਦੀ ਹਾਲਤ ਘੋਲ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 8975, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-19-09-06-51, ਹਵਾਲੇ/ਟਿੱਪਣੀਆਂ:
ਹੱਲ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਹੱਲ, (ਪੁਆਧੀ) / ਇਸਤਰੀ ਲਿੰਗ : ਹਰਕਤ, ਹਿਲਜੁਲ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 8974, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-19-09-07-03, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First