ਖ਼ਾਨਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖ਼ਾਨਾ (ਨਾਂ,ਪੁ) ਸੰਦੂਕ, ਮੇਜ਼ ਆਦਿ ਵਿੱਚ ਬਣਿਆ ਰਖ਼ਣਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5505, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਖ਼ਾਨਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖ਼ਾਨਾ [ਨਾਂਪੁ] ਘਰ , ਮਕਾਨ , ਹਵੇਲੀ; ਸ਼ਤਰੰਜ ਦਾ ਇੱਕ ਘਰ, ਘੁਰਨਾ , ਵਰਗ; ਵਸਤੂ ਰੱਖਣ ਦਾ ਡੱਬਾ; ਦਰਾਜ਼
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5497, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਖ਼ਾਨਾ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਖ਼ਾਨਾ, (ਫ਼ਾਰਸੀ : ਖ਼ਾਨ ) \ ਪੁਲਿੰਗ : ੧. ਘਰ, ਮਕਾਨ, ਕੋਠੜੀ, ਹਵੇਲੀ, ਮਹਿਲ; ੨. ਮੇਜ਼ ਆਦਿ ਦਾ ਦਰਾਜ਼, ਸੰਦੂਕ ਦੇ ਅੰਦਰ ਵੱਖਰਾ ਕੀਤਾ ਹਿੱਸਾ, ਰੱਖਣਾ; ੩. ਘੁਰਨਾ, ਸ਼ਤਰੰਜ ਦਾ ਇੱਕ ਘਰ; ੪. ਹਿਰਦਾ, ਅੰਤਸ਼ਕਰਣ, ਦਿਲ; ੫. ਸਿਜਰੇ ਜਾਂ ਨਕਸ਼ੇ (ਗੋਸ਼ਵਾਰਾ) ਆਦਿ ਦਾ ਇੱਕ ਹਿੱਸਾ ਜਾਂ ਕਾਲਮ; ੬. ਕਿਸੇ ਚੀਜ਼ ਦੇ ਰੱਖਣ ਦਾ ਡੱਬਾ; ੭. ਅੰਗੂਠੀ ਆਦਿ ਦੀ ਉਹ ਥਾਂ ਜਿੱਥੇ ਨਗੀਨਾ ਲਾਈਦਾ ਹੈ; ੮. ਡੱਬੀ, ਪਿੜੀ, ਨੁਰੱਬਾ, ਵਰਗ
–ਖ਼ਾਨਾ ਆਬਾਦ, ਵਿਸ਼ੇਸ਼ਣ : ਜਿਸ ਦਾ ਵਿਆਹ ਹੋਇਆ ਹੋਵੇ, ਜਿਸ ਦਾ ਘਰ ਵਸਿਆ ਹੋਇਆ ਹੋਵੇ
–ਖ਼ਾਨਾ ਆਬਾਦ ਹੋਣਾ, ਮੁਹਾਵਰਾ : ਘਰ ਵਸਣਾ, ਘਰ ਵਿੱਚ ਵਹੁਟੀ ਦਾ ਆ ਜਾਣਾ, ਵਿਆਹੇ ਜਾਣਾ
–ਖ਼ਾਨਾ ਆਬਾਦੀ, ਮੁਹਾਵਰਾ : ਸ਼ਾਦੀ, ਘਰ ਵੱਸਣ ਦਾ ਭਾਵ (ਲਾਗੂ ਕਿਰਿਆ : ਹੋਣਾ, ਕਰਨਾ)
–ਖ਼ਾਨਾ ਸ਼ੁਮਾਰੀ, ਇਸਤਰੀ ਲਿੰਗ : ੧. ਸਰਕਾਰ ਵੱਲੋਂ ਘਰਾਂ ਦੀ ਗਿਣਤੀ ਜੋ ਅਕਸਰ ਮਰਦਮ ਸ਼ੁਮਾਰੀ ਕਰਨ ਵੇਲੇ ਕੀਤੀ ਜਾਂਦੀ ਹੈ; ੨. ਘਰ ਪ੍ਰਤੀ ਲੱਗਾ ਸਰਕਾਰੀ ਕਰ
–ਖ਼ਾਨਾ ਕਾਬਾ, ਪੁਲਿੰਗ : ਮੱਕੇ ਵਿੱਚ ਮੁਸਲਮਾਨਾਂ ਦਾ ਪਵਿੱਤਰ ਅਸਥਾਨ, ਕਾਬਾ
–ਖ਼ਾਨਾ ਖਰਾਬ, ਵਿਸ਼ੇਸ਼ਣ : ਬਰਬਾਦ, ਤਬਾਹ, ਉਜੜਿਆ, ਆਵਾਰਾ, ਬਦਚਲਨ
–ਖ਼ਾਨਾ ਖਰਾਬ ਹੋ ਜਾਣਾ, ਖ਼ਾਨਾ ਖਰਾਬ ਹੋਣਾ, ਮੁਹਾਵਰਾ : ਬੇੜਾ ਗਰਕ ਹੋ ਜਾਣਾ, ਤਬਾਹ ਹੋਣਾ, ਸੱਤਿਆਨਾਸ ਹੋਣਾ (ਦੁਰਾਸੀਸ ਲਈ)
–ਖ਼ਾਨਾ ਖਰਾਬੀ, ਇਸਤਰੀ ਲਿੰਗ : ਤਬਾਹੀ, ਬਰਬਾਦੀ, ਵੀਰਾਨੀ (ਲਾਗੂ ਕਿਰਿਆ : ਹੋਣਾ, ਕਰਨਾ)
–ਖ਼ਾਨਾ ਖ਼ੁਦਾ, ਪੁਲਿੰਗ : ਰੱਬ ਦਾ ਘਰ, ਮਸਜਿਦ, ਮਸੀਤ
–ਖਾਨਾਜੰਗੀ, ਇਸਤਰੀ ਲਿੰਗ : ੧. ਘਰੋਗੀ ਲੜਾਈ, ਘਰ ਵਿਚਲੀ ਖੜਬਾ ਖੁੜਬੀ; ੨. ਮੁਲਕ ਦੀ ਅੰਦਰੂਨੀ ਜੰਗ, ਸਿਵਲ ਵਾਰ, ਮੁਲਕ ਜਾਂ ਕੌਮ ਦੇ ਲੋਕਾਂ ਦੀ ਆਪਸ ਵਿਚਲੀ ਲੜਾਈ (ਲਾਗੂ ਕਿਰਿਆ : ਹੋਣਾ)
–ਖ਼ਾਨਾ ਜ਼ਾਦ, ਵਿਸ਼ੇਸ਼ਣ : ਗ਼ੁਲਾਮ, ਨੌਕਰ : ‘ਮੁਕਬਲ ਵਾਂਗੂੰ ਓਸ ਨੂੰ ਖਾਨਜ਼ਾਦ ਪਛਾਣ’ (ਮੁਕਬਲ)
–ਖ਼ਾਨਾ ਤਲਾਸ਼ੀ, ਇਸਤਰੀ ਲਿੰਗ : ਘਰ ਦੀ ਤਲਾਸ਼ੀ, ਕਿਸੇ ਦੇ ਘਰੋਂ ਕਿਸੇ ਸ਼ੱਕੀਆ ਚੀਜ਼ ਦੀ ਭਾਲ ਕਰਨ ਦਾ ਭਾਵ
–ਖ਼ਾਨਾ ਦਾਰ, ਪੁਲਿੰਗ :੧. ਘਰ ਦਾ ਮਾਲਕ; ੨. ਅਮੀਰ ਆਦਮੀ
–ਖ਼ਾਨਾਦਾਰੀ, ਇਸਤਰੀ ਲਿੰਗ : ੧. ਘਰ ਦੀ ਮਾਲਕੀ; ੨. ਰਸੋਈ ਦਾ ਕੰਮ, ਘਰ ਬਾਰ ਦਾ ਕੰਮ ਕਾਜ
–ਖਾਨਾ ਨਸ਼ੀਨ, ਵਿਸ਼ੇਸ਼ਣ : ੧. ਘਰ ਬੈਠਣ ਵਾਲਾ; ੨. ਵਿਹਲਾ, ਬੇਕਾਰ; ੩. ਮੁਅੱਤਲ (ਲਾਗੂ ਕਿਰਿਆ : ਹੋਣਾ)
–ਖ਼ਾਨਾਪੁਰੀ, ਇਸਤਰੀ ਲਿੰਗ : ੧. ਖ਼ਾਨਿਆਂ ਵਾਲੇ ਕਾਗਜ਼ ਦੇ ਹਿੱਸਿਆਂ ਨੂੰ ਭਰਨ ਦੀ ਕਿਰਿਆ; ੨. ਨਕਸ਼ਾ ਭਰਨ ਦਾ ਕੰਮ ਜਾਂ ਭਾਵ
–ਖਾਨਾਬੰਦੀ, ਇਸਤਰੀ ਲਿੰਗ : ਦਰਬੰਦੀ
–ਖ਼ਾਨਾ ਬਦੋਸ਼, ਵਿਸ਼ੇਸ਼ਣ \ ਪੁਲਿੰਗ : ਟਪਰੀ ਵਾਸ, ਸਿਰਕੀ ਵਾਸ, ਉਹ ਕੌਮ ਜੋ ਇੱਕ ਜਗ੍ਹਾ ਡੇਰਾ ਬਣਾ ਕੇ ਨਹੀਂ ਰਹਿੰਦੀ ਤੇ ਚਰਾਂਦਾਂ ਦੀ ਭਾਲ ਵਿੱਚ ਫਿਰਦੀ ਰਹਿੰਦੀ ਹੈ, ਉਹ ਲੋਕ ਜਿਹੜੇ ਆਪਣਾ ਘਰ ਬਦਲਦੇ ਰਹਿੰਦੇ ਹਨ, ਫਿਰਤੂ, ਬੱਦੂ
–ਖਾਨਾ ਬਦੋਸ਼ੀ, ਇਸਤਰੀ ਲਿੰਗ : ਖਾਨਾ ਬਦੋਸ਼ ਹੋਣ ਦਾ ਭਾਵ ਜਾਂ ਅਵਸਥਾ
–ਖ਼ਾਨਾ ਬਰਬਾਦ, ਵਿਸ਼ੇਸ਼ਣ : ੧. ਜਿਸ ਦਾ ਘਰ ਘਾਟ ਬਰਬਾਦ ਹੋ ਚੁੱਕਾ ਹੋਵੇ, ਜਿਸ ਦਾ ਘਰ ਉੱਜੜ ਗਿਆ ਹੋਵੇ, ਉੱਜੜਿਆ ਪੁੱਜੜਿਆ; ੨. ਜਿਸ ਦੀ ਵਹੁਟੀ ਮਰ ਗਈ ਹੋਵੇ
–ਖਾਨਾ ਬਰਬਾਦ ਹੋਣਾ, ਮੁਹਾਵਰਾ : ਘਰ ਉੱਜੜਣਾ, ਵਹੁਟੀ ਦਾ ਮਰ ਜਾਣਾ
–ਖ਼ਾਨਾਬਰਬਾਦੀ, ਇਸਤਰੀ ਲਿੰਗ : ਘਰ ਉੱਜੜਨ ਦਾ ਭਾਵ, ਘਰ ਦੀ ਤਬਾਹੀ, ਘਰ ਵਾਲੀ ਦਾ ਸੁਰਗਵਾਸ ਹੋ ਜਾਣਾ
–ਖ਼ਾਨਿਉਂ ਜਾਣਾ, ਮੁਹਾਵਰਾ : ੧. ਕੁਝ ਨਾ ਸੁੱਝਣਾ; ੨. ਅਤਿ ਫ਼ਿਕਰ ਲੱਗਣਾ, ਘਬਰਾਉਣਾ; ੩. ਸੁਰਤ ਮਾਰੀ ਜਾਣਾ, ਮੱਤ ਮਾਰੀ ਜਾਣਾ
–ਸ਼ਫ਼ਾਖ਼ਾਨਾ, ਪੁਲਿੰਗ : ਹਸਪਤਾਲ
–ਸਰਦਖ਼ਾਨਾ, ਪੁਲਿੰਗ : ਧਰਤੀ ਹੇਠ ਬਣਾਇਆ ਭੋਰਾ ਜੋ ਆਮ ਕਮਰਿਆਂ ਨਾਲੋਂ ਠੰਢਾ ਹੁੰਦਾ ਹੈ
–ਸ਼ਰਾਬਖ਼ਾਨਾ, ਪੁਲਿੰਗ : ਸ਼ਰਾਬ ਘਰ, ਸ਼ਰਾਬ ਦਾ ਠੇਕਾ, ਸ਼ਰਾਬ ਦੀ ਦੁਕਾਨ, ਉਹ ਥਾਂ ਜਿੱਥੇ ਸ਼ਰਾਬ ਵਿਕਦੀ ਤੇ ਪੀਤੀ ਜਾਂਦੀ ਹੈ
–ਸਿਹਤਖ਼ਾਨਾ, ਪੁਲਿੰਗ : ਟੱਟੀ
–ਕਬੂਤਰ ਖ਼ਾਨਾ, ਪੁਲਿੰਗ : ੧. ਕਬੂਤਰਾਂ ਦਾ ਖੁੱਡਾ; ੨. ਛੋਟੇ ਛੋਟੇ ਤੰਗ ਕਮਰਿਆਂ ਵਾਲਾ ਮਕਾਨ
–ਕਾਰਖ਼ਾਨਾ, ਪੁਲਿੰਗ : ਫ਼ੈਕਟਰੀ ਜਾਂ ਮਿਲ
–ਕੁੱਤੇਖ਼ਾਨਾ,ਪੁਲਿੰਗ : ਕੁੱਤਿਆਂ ਦੇ ਰੱਖਣ ਦੀ ਥਾਂ, Kennel
–ਕੈਦਖ਼ਾਨਾ, ਪੁਲਿੰਗ : ਬੰਦੀਖ਼ਾਨਾ, ਜੇਲ੍ਹ
–ਗੁਸਲ ਖ਼ਾਨਾ, ਪੁਲਿੰਗ : ਇਸ਼ਨਾਨ ਕਰਨ ਦੀ ਥਾਂ, ਨਹਾਉਣ ਦਾ ਕਮਰਾ, ਬਾਥਰੂਮ
–ਚੰਡੂ ਖਾਨਾ, ਪੁਲਿੰਗ : ਉਹ ਥਾਂ ਜਿਥੇ ਨਸ਼ਈ ਚੰਡੂ ਪੀਂਦੇ ਹਨ
–ਚਾਰਖ਼ਾਨਾ, ਵਿਸ਼ੇਸ਼ਣ \ ਪੁਲਿੰਗ : ਪਿੜੀਦਾਰ, ਡੱਬੀਆਂ ਵਾਲਾ ਕਪੜਾ, ਜਾਂ ਡੱਬੀ
–ਛਾਪਾ ਖ਼ਾਨਾ, ਛਾਪੇ ਖ਼ਾਨਾ, ਪੁਲਿੰਗ : ਪ੍ਰੈੱਸ ਜਿੱਥੇ ਕੋਈ ਛਪਾਈ ਕੀਤੀ ਜਾਂਦੀ ਹੈ
–ਜਨਾਨਖਾਨਾ, ਪੁਲਿੰਗ : ਰਣਵਾਸ, ਘਰ ਦਾ ਉਹ ਭਾਗ ਜਿੱਥੇ ਤੀਵੀਂਆਂ ਰਹਿੰਦੀਆਂ ਹਨ, ਅੰਦਰਲਾ ਕਮਰਾ
–ਜਿਬ੍ਹਾ ਖ਼ਾਨਾ, ਪੁਲਿੰਗ : ਉਹ ਥਾ ਜਿਥੇ ਪਸ਼ੂ ਜ਼ਿਬਾਹ ਕੀਤੇ ਜਾਂਦੇ ਹਨ, ਬੁੱਚੜ ਖ਼ਾਨਾ
–ਜਿਮਖਾਨਾ, ਪੁਲਿੰਗ : ਉਹ ਥਾਂ ਜਿੱਥੇ ਖੇਡਾਂ ਹੋਣ
–ਜੂਏ ਖ਼ਾਨਾ, ਪੁਲਿੰਗ : ਜੂਏਬਾਜ਼ਾਂ ਦਾ ਅੱਡਾ
–ਜੇਲ੍ਹਖਾਨਾ, ਪੁਲਿੰਗ : ਬੰਦੀ ਘਰ, ਜੇਲ੍ਹ, ਕੈਦਖ਼ਾਨਾ
–ਡਾਕਖ਼ਾਨਾ, ਪੁਲਿੰਗ : ਪੋਸਟ ਆਫ਼ਸ
–ਤਹਿ ਖ਼ਾਨਾ, ਪੁਲਿੰਗ : ਭੋਰਾ, ਧਰਤੀ ਪੁੱਟ ਕੇ ਬਣਾਇਆ ਕਮਰਾ, ਜ਼ਮੀਨਦੋਜ਼ ਕਮਰਾ
–ਤੋਪਖ਼ਾਨਾ, ਪੁਲਿੰਗ : ੧. ਉਹ ਥਾਂ ਜਿੱਥੇ ਤੋਪਾਂ ਰਖੀਆਂ ਜਾਣ; ੨. ਤੋਪਾਂ ਵਾਲੀ ਫ਼ੌਜ
–ਦਵਾਖ਼ਾਨਾ, ਦਵਾਈ-ਖ਼ਾਨਾ, ਪੁਲਿੰਗ : ਉਹ ਥਾਂ ਜਿੱਥੇ ਦਵਾਈ ਮਿਲੇ, ਡਿਸਪੈਨਸਰੀ
–ਪਾਗਲ ਖ਼ਾਨਾ, ਪੁਲਿੰਗ : ਦਿਮਾਗ਼ ਦੇ ਰੋਗੀਆਂ ਦਾ ਹਸਪਤਾਲ
–ਫ਼ਰਾਸ਼ ਖ਼ਾਨਾ, ਪੁਲਿੰਗ : ੧. ਤੰਬੂ ਦਰੀਆਂ ਕਨਾਤਾਂ ਤੇ ਫ਼ਰਨੀਚਰ ਆਦਿ ਰੱਖਣ ਦੀ ਥਾਂ; ੨. ਤੰਬੂ ਦਰੀਆਂ ਤੇ ਫ਼ਰਨੀਚਰ ਆਦਿ ਦਾ ਪਰਬੰਧ ਕਰਨ ਵਾਲਾ ਮਹਿਕਮਾ
–ਫ਼ੀਲ ਖ਼ਾਨਾ, ਪੁਲਿੰਗ : ਉਹ ਥਾਂ ਜਿੱਥੇ ਹਾਥੀ ਰੱਖੇ ਜਾਣ, ਹਾਥੀ ਖ਼ਾਨਾ
–ਬਾਵਰਚੀ ਖ਼ਾਨਾ, ਪੁਲਿੰਗ : ਰਸੋਈ
–ਬੁੱਚੜ ਖ਼ਾਨਾ, ਪੁਲਿੰਗ : ਜਿਬ੍ਹਾ ਖ਼ਾਨਾ, ਉਹ ਥਾਂ ਜਿੱਥੇ ਪਸ਼ੂ ਝਟਕਾਏ ਜਾਂ ਜ਼ਿਬ੍ਹਾ ਕੀਤੇ ਜਾਂਦੇ ਹਨ
–ਬੰਦੀ ਖ਼ਾਨਾ, ਪੁਲਿੰਗ : ਕੈਦਖ਼ਾਨਾ
–ਮਾਲਖ਼ਾਨਾ, ਪੁਲਿੰਗ : ਉਹ ਥਾਂ ਜਿੱਥੇ ਮਾਲ ਰਖਿਆ ਜਾਂਦਾ ਹੈ, ਸਟੋਰ
–ਮੁਸਾਫ਼ਰਖ਼ਾਨਾ, ਪੁਲਿੰਗ : ੧. ਮੁਸਾਫ਼ਰਾਂ ਦੇ ਠਹਿਰਨ ਦੀ ਥਾਂ; ੨. ਸਰਾਂ, ਧਰਮਸ਼ਾਲਾ ; ੩. ਦੁਨੀਆ, ਸੰਸਾਰ
–ਮੁਰਗ਼ੀ ਖ਼ਾਨਾ, ਪੁਲਿੰਗ : ਕੁਕੜੀਆਂ ਦਾ ਡਰਬਾ, ਖੁੱਡਾ
–ਮੁਰਦੇ ਖ਼ਾਨਾ, ਪੁਲਿੰਗ : ਉਹ ਕਮਰਾ ਜਿੱਥੇ ਮੁਰਦੇ ਦਾ ਪੋਸਟ ਮਾਰਟਮ (ਚੀਰ ਫਾੜ) ਕਰਦੇ ਹਨ
–ਮੈਖ਼ਾਨਾ, ਪੁਲਿੰਗ : ਸ਼ਰਾਬਖ਼ਾਨਾ
–ਮੋਦੀ ਖ਼ਾਨਾ, ਪੁਲਿੰਗ : ਜਿੱਥੇ ਰਸਦ, ਪਾਣੀ ਰਖਿਆ ਜਾਵੇ, ਭੰਡਾਰ
–ਯਤੀਮ ਖ਼ਾਨਾ, ਪੁਲਿੰਗ : ਅਨਾਥ ਆਸ਼ਰਮ, ਯਤੀਮਾਂ ਦੇ ਰਹਿਣ ਵਾਲੀ ਥਾਂ, ਉਹ ਥਾਂ ਜਿੱਥੇ ਯਤੀਮਾਂ ਦੀ ਪਾਲਣਾ ਕੀਤੀ ਜਾਂਦੀ ਹੈ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 153, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-10-04-17-10, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First