ਖ਼ਾਲੀ ਸਰੋਤ : 
    
      ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        ਖ਼ਾਲੀ [ਵਿਸ਼ੇ] ਜਿਸ ਵਿੱਚ ਕੋਈ  ਚੀਜ਼ ਨਾ ਹੋਵੇ, ਸੱਖਣਾ , ਸੁੰਞਾ, ਪੋਲਾ , ਖੋਖਲਾ; ਬੇਅਬਾਦ, ਗ਼ੈਰ-ਅਬਾਦ, ਸੁੰਨਾ; ਨਕਾਰਾ , ਬੇਕਾਰ, ਵਿਹਲਾ; ਨਿਹਫਲ਼, ਬਿਨਾਂ ਅਸਰ
    
      
      
      
         ਲੇਖਕ : ਡਾ. ਜੋਗਾ ਸਿੰਘ (ਸੰਪ.), 
        ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10918, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
      
      
   
   
      ਖ਼ਾਲੀ ਸਰੋਤ : 
    
      ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
      
           
     
      
      
      
       
	ਖ਼ਾਲੀ. ਅ਼ 
ਵਿ—ਛੂਛਾ। ੨ ਥੋਥਾ । ੩ ਬਿਨਾ ਪ੍ਰਾਪਤੀ. “ਖਾਲੀ ਚਲੇ ਧਣੀ ਸਿਉ.” (ਸ. ਫਰੀਦ) ੪ ਛੋਟਾ ਖਾਲ, ਜੋ ਪਾਣੀ ਦੇ ਵਹਿਣ ਲਈ ਹੋਵੇ। ੫ ਸੰਗੀਤ ਅਨੁਸਾਰ ਤਾਲ ਦੀ ਉਹ ਮਾਤ੍ਰਾ, ਜਿਸ ਤੇ ਜਰਬ (ਆਘਾਤ) ਨਾ ਆਵੇ.
    
      
      
      
         ਲੇਖਕ : ਭਾਈ ਕਾਨ੍ਹ ਸਿੰਘ ਨਾਭਾ, 
        ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10751, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no
      
      
   
   
      ਖ਼ਾਲੀ ਸਰੋਤ : 
    
      ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        Vacant_ਖ਼ਾਲੀ: ਮਹਾਂਬੀਰ ਪ੍ਰਸਾਦ ਬਨਾਮ ਕੇਵਲ  ਕ੍ਰਿਸ਼ਨ (ਏ ਆਈ ਆਰ  1953 ਇਲਾ. 441) ਵਿਚ ਖ਼ਾਲੀ ਸ਼ਬਦ  ਦਾ ਅਰਥ  ਕਢਦਿਆਂ ਕਿਹਾ ਗਿਆ ਹੈ ਕਿ ਮਾਲਕ ਮਕਾਨ ਅਤੇ ਕਿਰਾਏਦਾਰ  ਦੇ ਸਬੰਧਾਂ ਦੇ ਪ੍ਰਸੰਗ ਵਿਚ ‘ਖ਼ਾਲੀ’ ਜਾਂ ਖ਼ਾਲੀ ਕਰਨ ਦਾ ਮਤਲਬ  ਉਸ ਥਾਂ ਰਹਿਣ  ਦਾ ਇਰਾਦਾ  ਤਿਆਗ  ਕੇ ਉਥੋਂ  ਚਲੇ  ਜਾਣਾ ਹੈ।
    
      
      
      
         ਲੇਖਕ : ਰਾਜਿੰਦਰ ਸਿੰਘ ਭਸੀਨ, 
        ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10673, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
      
      
   
   
      
        
      
      
      
      
      
      
      	 ਵਿਚਾਰ / ਸੁਝਾਅ
           
          
 
 Please Login First