ਖ਼ੁਸ਼ਕ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Xero (ਜ਼ੀਰੋ) ਖ਼ੁਸ਼ਕ: ਖ਼ੁਸ਼ਕੀ ਦੀ ਬਣਤਰ ਜਾਂ ਖੁਸ਼ਕਤਾ ਦਾ ਬਣੇ ਰਹਿਣਾ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5769, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਖ਼ੁਸ਼ਕ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖ਼ੁਸ਼ਕ [ਵਿਸ਼ੇ] ਨਮੀ ਤੋਂ ਬਿਨਾਂ, ਸੁੱਕਾ; ਅਣਚੋਪੜਿਆ; ਰੁੱਖਾ , ਬੇਲਿਹਾਜ਼, ਖਰ੍ਹਵਾ; ਭਾਵਹੀਣ, ਜਜ਼ਬਾਤ ਰਹਿਤ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5757, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਖ਼ੁਸ਼ਕ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖ਼ੁਸ਼ਕ. ਫ਼ਾ ਵਿ—ਸ਼ੁੑਕ. ਸੁੱਕਾ. ਤਰਾਵਤ. ਬਿਨਾ। ੨ ਰੁੱਖਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5635, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no
ਖ਼ੁਸ਼ਕ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਖ਼ੁਸ਼ਕ, (ਫ਼ਾਰਸੀ : ਖ਼ੁਸ਼ਕ ; ਪਹਿਲ, ਖੁਸ਼ਕ; ਜ਼ੰਦ, ਹੁਸਕ; ਸੰਸਕ੍ਰਿਤ : शुष्क) \ ਵਿਸ਼ੇਸ਼ਣ : ੧. ਸੁੱਕਾ, ਨਮੀ ਰਹਿਤ; ੨. ਜੋ ਹਰਾ ਜਾਂ ਤਾਜ਼ਾ ਨਾ ਹੋਵੇ (ਫੁੱਲ, ਬੂਟਾ); ੩. ਅਣ ਚੋਪੜਿਆਂ (ਫੁਲਕਾ), ਥਿੰਧੋ ਬਗੈਰ; ੪. ਰੁੱਖਾ, ਬੇ-ਲਿਹਾਜ਼, ਬੇ-ਫੈਜ਼ (ਆਦਮੀ); ੫. ਬੇ-ਲੁਤਫ਼, ਬੇ-ਸੁਆਦ, ਬੇ-ਰਸ (ਕਿਤਾਬ, ਮਜ਼ਮੂਨ)
–ਖੁਸ਼ਕਸਾਲੀ, ਇਸਤਰੀ ਲਿੰਗ : ਉਹ ਸਮਾਂ ਜਦੋਂ ਮੀਂਹ ਨਾ ਪਏ, ਔੜ ਕਾਲ, ਕਹਿਤ
–ਖੁਸ਼ਕ ਸੁਭਾ, ਪੁਲਿੰਗ : ਖਰਵ੍ਹਾ ਸੁਭਾ, ਐਸਾ ਸੁਭਾਉ ਜਿਸ ਵਿਚ ਮਿੱਠੜ ਨਾ ਹੋਵੇ, ਬੇਰੁਖ਼ੀ ਵਾਲਾ ਸੁਭਾ
–ਖ਼ੁਸ਼ਕ ਹੋਣਾ, ਕਿਰਿਆ ਸਮਾਸੀ : ੧. ਸੁੱਕਣਾ, ਨਮੀ ਦਾ ਨਿਕਲ ਜਾਣਾ; ੨. ਮੁਰਝਾਉਣਾ, ਝੜਨਾ; ੩. ਬਿਨਾਂ ਮੀਂਹ ਦੇ ਹੋਣਾ
–ਖੁਸ਼ਕ ਕਰਨਾ, ਕਿਰਿਆ ਸਮਾਸੀ : ਸੁਕਾਉਣਾ, ਨਮੀ ਉਡਾਉਣਾ, ਨਮੀ ਖ਼ਾਰਜ ਕਰਨਾ, ਨਮੀ ਦੂਰ ਕਰਨਾ
–ਖ਼ੁਸ਼ਕਦਿਮਾਗ਼, ਵਿਸ਼ੇਸ਼ਣ \ ਪੁਲਿੰਗ : ਰੁੱਖਾ, ਬੇ-ਲਿਹਾਜ਼, ਵਹਿਮੀ, ਚਿੜਚਿੜਾ
–ਖ਼ੁਸ਼ਕ ਦਿਮਾਗ਼ੀ, ਇਸਤਰੀ ਲਿੰਗ : ਰੁੱਖਾ ਪਣ, ਚਿੜਚਿੜਾ ਪਨ, ਬੇਮੁਰੱਵਤੀ
–ਖ਼ੁਸ਼ਕ ਪੁਲਾਉ, ਪੁਲਿੰਗ \ (ਖਾਲਸਈ ਬੋਲਾ) : ਭੁੱਜੇ ਹੋਏ ਦਾਣੇ, ਚਬੀਨਾ
–ਖ਼ੁਸ਼ਕ ਮਗਜ਼, ਵਿਸ਼ੇਸ਼ਣ : ਚਿੜਚਿੜਾ, ਰੁੱਖਾ
–ਖ਼ੁਸ਼ਕ ਮਗ਼ਜ਼ੀ, ਇਸਤਰੀ ਲਿੰਗ : ਚਿੜਚਿੜਾਪਣ, ਰੁੱਖਾਪਣ
ਲੇਖਕ : ਭਾਸ਼ਾ ਵਿਭਾਗ,ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 151, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-19-02-44-22, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First