ਖ਼ੂਨੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖ਼ੂਨੀ [ਨਾਂਪੁ] ਕਾਤਲ, ਹੱਤਿਆਰਾ; ਖ਼ੂਨ-ਖ਼ਰਾਬਾ ਕਰਨ ਵਾਲ਼ਾ [ਵਿਸ਼ੇ] ਖ਼ੂਨ ਨਾਲ਼ ਸੰਬੰਧਿਤ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2864, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਖ਼ੂਨੀ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਖ਼ੂਨੀ, (ਖ਼ੂਨ+ਈ) \ ਪੁਲਿੰਗ : ਖੂਨ ਕਰਨ ਵਾਲਾ, ਕਾਤਲ, ਹਤਿਆਰਾ, ਜੱਲਾਦ; ਵਿਸ਼ੇਸ਼ਣ : ੧. ਖੂਨ ਕਰਨ ਨਾਲ ਸਬੰਧਤ; ੨. ਜ਼ਾਲਮ, ਬੇਰਹਿਮ; ੩. ਖੂਨ ਵਰਗੇ ਰੰਗ ਦਾ; ੪. ਜਿਸ ਵਿੱਚ ਖੂਨ ਆਵੇ (ਬਵਾਸੀਰ, ਦਸਤ ਆਦਿਕ)
–ਖ਼ੂਨੀ ਅੱਖ, ਇਸਤਰੀ ਲਿੰਗ : ਕਹਿਰ-ਭਰੀ ਨਜ਼ਰ, ਕਤਲ ਕਰਨ ਤੇ ਤੁਲੇ ਹੋਏ ਆਦਮੀ ਦੀ ਨਜ਼ਰ
–ਖ਼ੂਨੀ ਹਨੇਰੀ, ਇਸਤਰੀ ਲਿੰਗ : ਲਾਲ ਅਨ੍ਹੇਰੀ ਜੋ ਵਿਸ਼ੇਸ਼ ਕਰਕੇ ਲਾਲ ਰੰਗ ਦੀ ਹੁੰਦੀ ਹੈ, ਕਾਲੀ ਬੋਲੀ ਸਖ਼ਤ ਅਨ੍ਹੇਰੀ
–ਖ਼ੂਨੀ ਹੋਲੀ, ਇਸਤਰੀ ਲਿੰਗ : ਖ਼ੂਨ ਦੀ ਹੋਲੀ
–ਖ਼ੂਨੀ ਦਾਸਤਾਨ, ਇਸਤਰੀ ਲਿੰਗ : ਉਹ ਕਹਾਣੀ ਜਿਸ ਵਿੱਚ ਕਿਸੇ ਤੇ ਹੋਏ ਅੱਤਿਆਚਾਰ ਦਾ ਜ਼ਿਕਰ ਹੋਵੇ
–ਖ਼ੂਨੀ ਦਾਰ (ਖੂਨੀ + ਦਾਰ), ਵਿਸ਼ੇਸ਼ਣ : ਖੂਨੀ : ‘ਵਡਾ ਜਾਲਮ ਚੋਰ ਉੱਚਕਾ ਖੂਨੀਦਾਰ ਜਨਾਹੀਂ’ (ਸ਼ਾਹਪੁਰੀ ਬਹਿ)
–ਖ਼ੂਨੀ ਨਾਚ, ਪੁਲਿੰਗ : ਕਤਲ, ਤਬਾਹੀ
–ਖ਼ੂਨੀ ਬਵਾਸੀਰ, ਇਸਤਰੀ ਲਿੰਗ : ਬਵਾਸੀਰ ਦਾ ਰੋਗ ਜਿਸ ਵਿੱਚ ਟੱਟੀ ਨਾਲ ਖ਼ੂਨ ਆਉਂਦਾ ਹੋਵੇ
–ਖ਼ੂਨੀ ਮੁਰਕੀ, ਇਸਤਰੀ ਲਿੰਗ : ਲੋਹੇ ਦੀ ਉਹ ਮੁਰਕੀ ਜਿਸ ਨਾਲ ਵਣਜਾਰੇ ਕੰਨ ਬਿੰਨ੍ਹਦੇ ਹਨ
ਲੇਖਕ : ਭਾਸ਼ਾ ਵਿਭਾਗ,ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 88, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-02-12-39-30, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First