ਜ਼ਰੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜ਼ਰੀ (ਨਾਂ,ਇ) ਸੋਨੇ, ਚਾਂਦੀ ਦੀ ਤਾਰ ਨਾਲ ਕੀਤੀ ਕਢਾਈ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7493, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਜ਼ਰੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜ਼ਰੀ [ਨਾਂਇ] ਸੁਨਹਿਰੀ ਜਾਂ ਚਾਂਦੀ ਰੰਗੀ ਤਾਰ ਜੋ ਕਢਾਈ ਦੇ ਕੰਮ ਆਉਂਦੀ ਹੈ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7482, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਜ਼ਰੀ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ

ਜ਼ਰੀ : ਇਹ ਸੋਨੇ ਦਾ ਪਾਣੀ ਚੜ੍ਹੀ ਹੋਈ ਤਾਰ ਹੈ ਅਤੇ ਇਸ ਤਾਰ ਤੋਂ ਬਣੇ ਕੱਪੜਿਆਂ ਨੂੰ ਵੀ ਜ਼ਰੀ ਕਿਹਾ ਜਾਂਦਾ ਹੈ। ਜ਼ਰੀ ਦੇ ਕੱਪੜੇ ਸੋਨਾ, ਚਾਂਦੀ ਤੇ ਰੇਸ਼ਮ ਤਿੰਨ ਤਰ੍ਹਾਂ ਦੀਆਂ ਤਾਰਾਂ ਦੇ ਮਿਸ਼ਰਣ ਤੋਂ ਬਣਦੇ ਹਨ। ਇਨ੍ਹਾਂ ਤਾਰਾਂ ਦੀ ਸਹਾਇਤਾ ਨਾਲ ਵੇਲ ਬੂਟੇ ਬਣਾਏ ਜਾਂਦੇ ਹਨ। ਭਾਰਤੀ ਖੀਨਖ਼ਾਬ ਜਾਂ ਖੀਨਖ਼ਾਫ਼ ਅਤੇ ਪ੍ਰਸ਼ੀਅਨ ਸੁਨਿਹਰੀ ਤਾਰਾਂ ਅਤੇ ਰੇਸ਼ਮ ਦੇ ਕੱਪੜਿਆਂ ਨੂੰ ਵੀ ਲੋਕ ਜ਼ਰੀ ਕਹਿੰਦੇ ਹਨ। ਅਸਲ ਵਿਚ ਇਹ ਜ਼ਰੀ ਨਹੀਂ ਹੈ ਕਿਉਂਕਿ ਇਨ੍ਹਾਂ ਕੱਪੜਿਆਂ ਵਿਚ ਜ਼ਰੀ ਵਰਗੀ ਸਜਾਵਟ ਨਹੀਂ ਹੁੰਦੀ। ਇੰਗਲੈਂਡ, ਫ਼ਰਾਂਸ, ਰੋਮ, ਚੀਨ ਅਤੇ ਜਾਪਾਨ ਵਿਚ ਜ਼ਰੀ ਦੀ ਵਰਤੋਂ ਪ੍ਰਾਚੀਨ ਕਾਲ ਤੋਂ ਕੀਤੀ ਜਾਂਦੀ ਹੈ। ਕਾਸ਼ੀ ਸ਼ਹਿਰ ਜ਼ਰੀ ਉਦਯੋਗ ਦਾ ਕੇਂਦਰ ਰਿਹਾ ਹੈ। ਬਨਾਰਸ ਦੀਆਂ ਪ੍ਰਸਿੱਧ ਬਨਾਰਸੀ ਸਾੜ੍ਹੀਆਂ ਅਤੇ ਦੁਪੱਟੇ ਸਦੀਆਂ ਤੋਂ ਲੋਕਪ੍ਰਿਯ ਰਹੇ ਹਨ। ਅੱਜਕਲ੍ਹ ਇਨ੍ਹਾਂ ਦੀ ਖ਼ਪਤ ਅਮਰੀਕਾ, ਬਰਤਾਨੀਆ ਅਤੇ ਰੂਸ ਆਦਿ ਵਿਚ ਬਹੁਤ ਹੋ ਰਹੀ ਹੈ। ਪਹਿਲਾਂ ਚਾਂਦੀ ਦੀਆਂ ਤਾਰਾਂ ਨੂੰ ਸੋਨੇ ਦੇ ਪਤਲੇ ਪੱਤਰਿਆਂ ਉੱਤੇ ਖਿੱਚ ਕੇ ਸੁਨਹਿਰੀ ਬਣਾਇਆ ਜਾਂਦਾ ਸੀ ਪਰੰਤੂ ਵਿਗਿਆਨ ਦੀ ਉੱਨਤੀ ਨੇ ਇਸ ਵਿਧੀ ਦੀ ਥਾਂ ਬਿਜੱਲਈ ਲੇਪਣ ਵਿਧੀ ਸ਼ੁਰੂ ਕੀਤੀ। ਵਿਦੇਸ਼ ਤੋਂ ਆਉਣ ਵਾਲੀਆਂ ਜ਼ਰੀ ਦੀਆਂ ਤਾਰਾਂ ਨੂੰ ਇਸੇ ਢੰਗ ਨਾਲ ਸੁਨਹਿਰੀ ਬਣਾਇਆ ਜਾਂਦਾ ਹੈ ਅਤੇ ਭਾਰਤੀ ਢੰਗ ਨਾਲ ਬਣੀਆਂ ਤਾਰਾਂ ਨਾਲੋਂ ਸਸਤੀਆਂ ਵੀ ਹਨ।

          ਹੁਣ ਜ਼ਰੀ ਸ਼ਬਦ ਦੀ ਵਰਤੋਂ ਕਈ ਕਿਸਮ ਦੇ ਕਢਾਈ ਨਮੂਨਿਆਂ ਵਾਲੇ ਸੂਤੀ ਕੱਪੜਿਆਂ ਲਈ ਵੀ ਕੀਤੀ ਜਾਂਦੀ ਹੈ।

          ਹ. ਪੁ.––ਹਿੰ. ਵਿ. ਕੋ. 4 : 400


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 5467, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-04-26, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.