ਫ਼ਰਜ਼ੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਫ਼ਰਜ਼ੀ [ਵਿਸ਼ੇ] ਜੋ ਅਸਲੀ ਨਾ ਹੋਵੇ, ਜੋ ਹੋਂਦ ਵਿੱਚ ਨਾ ਹੋਵੇ, ਕਲਪਿਤ, ਖ਼ਿਆਲੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2977, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਫ਼ਰਜ਼ੀ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Farzi_ਫ਼ਰਜ਼ੀ: ਐਚ.ਐਚ. ਵਿਲਸਨ ਦੀ ਨਿਆਂਇਕ ਅਤੇ ਮਾਲ ਸ਼ਬਦਾਵਲੀ ਅਨੁਸਾਰ ਫ਼ਰਜ਼ੀ ਦਾ ਮਤਲਬ ਹੈ ਧਾਰਨਾ ਦੇ ਤੌਰ ਤੇ ਜਾਂ ਕਲਪਤ। ਇਹ ਸ਼ਬਦ ਉਸ ਵਿਅਕਤੀ ਲਈ ਵਰਤਿਆ ਜਾਂਦਾ ਹੈ ਜੋ ਕਿਸੇ ਦਾਵੇ ਜਾਂ ਖ਼ਰੀਦ ਵਿਚ ਜਾਂ ਤਾਂ ਮੂਲੋਂ ਹੀ ਕਲਪਤ ਹੋਵੇ ਜਾਂ ਅਜਿਹਾ ਵਿਅਕਤੀ ਹੋਵੇ ਜੋ ਕਿਸੇ ਫ਼ਰਜ਼ੀ ਜਾਂ ਕਲਪਤ ਨਾਂ ਅਧੀਨ ਚਲ ਰਹੇ ਦਾਵੇ ਜਾਂ ਖ਼ਰੀਦ ਵਿਚ ਜ਼ਾਹਰਾ ਤੌਰ ਤੇ ਧਿਰ ਵਿਖਾਈ ਗਈ ਹੈ ਪਰ ਅਸਲੀ ਮੁੱਖ ਧਿਰ ਨਹੀਂ ਹੈ।

       ਇਹ ਮੁਸਲਮਾਨੀ ਕਾਨੂੰਨ ਤੋਂ ਆਇਆ ਸ਼ਬਦ ਹੈ ਅਤੇ ਇਸ ਦਾ ਮਤਲਬ ਹੈ ਕਲਪਤ ਨਾਂ ਤੇ ਕੀਤੀ ਖ਼ਰੀਦ। ਕਈ ਵਾਰੀ ਇਸ ਨੂੰ ਬੇਨਾਮੀ ਖ਼ਰੀਦ ਦਾ ਸਮਾਨਾਰਥਕ ਸਮਝ ਲਿਆ ਜਾਂਦਾ ਹੈ। ਬੇਨਾਮੀ ਸ਼ਬਦ ਦੋ ਤਰ੍ਹਾਂ ਦੇ ਵਿਹਾਰਾਂ ਲਈ ਵਰਤਿਆ ਜਾਂਦਾ ਹੈ ਜੋ ਇਕ ਦੂਜੇ ਤੋਂ ਕਾਨੂੰਨੀ ਪ੍ਰਕਿਰਤੀ ਅਤੇ ਅਨੁਸੰਗਤੀਆਂ ਵਿਚ ਵਖਰੇ ਹਨ। ਇਕ ਕਿਸਮ ਦੀ ਬੇਨਾਮੀ ਖ਼ਰੀਦ ਜਾਂ ਵਿਕਰੀ ਵਾਸਤਵਿਕ ਹੁੰਦੀ ਹੈ। ਪਰ ਜਦੋਂ ਕੋਈ ਵਿਅਕਤੀ ਆਪਣੀ ਜਾਇਦਾਦ ਕਿਸੇ ਵਿਅਕਤੀ ਨੂੰ ਵੇਚਦਾ ਤਾਤਪਰਜਤ ਹੁੰਦਾ ਹੇ ਅਤੇ ਉਸ ਦਾ ਇਰਾਦਾ ਇਹ ਨਹੀਂ ਹੁੰਦਾ ਕਿ ਉਸ ਜਾਇਦਾਦ ਵਿਚ ਮਾਲਕੀ ਹੱਕ ਉਸ ਦਾ ਨ ਰਹੇ ਜਾਂ ਖ਼ਰੀਦਾਰ ਨੂੰ ਮਿਲ ਜਾਵੇ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2850, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.