ਫ਼ਸਾਦ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਫ਼ਸਾਦ (ਨਾਂ,ਪੁ) ਲੜਾਈ; ਦੰਗਾ; ਬਲਵਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2322, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਫ਼ਸਾਦ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਫ਼ਸਾਦ [ਨਾਂਪੁ] ਲੜਾਈ-ਝਗੜਾ, ਦੰਗਾ , ਬਖੇੜਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2320, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਫ਼ਸਾਦ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਫ਼ਸਾਦ. ਅ. ਸੰਗ੍ਯਾ—ਵਿਗਾੜ. ਵਿਕਾਰ. ਖ਼ਰਾਬੀ। ੨ ਉਪਦ੍ਰਵ. ਵਿਦ੍ਰੋਹ । ੩ ਝਗੜਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2174, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਫ਼ਸਾਦ ਸਰੋਤ :
ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Riot ਫ਼ਸਾਦ: ਫ਼ਸਾਦ ਨਾਗਰਿਕ ਅਵਿਵਸਥਾ ਦਾ ਇਕ ਰਪ ਹੈ ਜੋ ਅਕਸਰ ਅਸੰਗਠਿਤ ਗਰੁੱਪਾਂ ਦੁਆਰਾ ਅਚਾਨਕ ਅਤੇ ਤੀਬਰ ਜਲਦਬਾਜ਼ੀ ਵਿਚ ਸਰਕਾਰ , ਸੰਪਤੀ ਜਾਂ ਲੋਕਾਂ ਦੇ ਵਿਰੁੱਧ ਹਿੰਸਾ ਦੇ ਰੂਪ ਵਿਚ ਸਾਹਮਣੇ ਆਉਂਦਾ ਹੈ। ਜਦੋਂ ਕਿ ਵਿਅਕਤੀ ਕਿਸੇ ਫ਼ਸਾਦ ਦੀ ਅਗਵਾਈ ਦੀ ਥਾਂ ਇਸ ਤੇ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ ਪਰੰਤੂ ਫ਼ਸਾਦ ਬਹੁਤ ਅਧਿਕ ਅਵਿਵਸਥਿਤ ਹੁੰਦੇ ਹਨ ਅਤੇ ਸਖ਼ਤ ਵਿਵਹਾਰ ਨੂੰ ਦਰਸਾਉਂਦੇ ਹਨ ਜੋ ਆਮ ਕਰਕੇ ਨਾਗਰਿਕ ਅਸਾਂਤੀ ਦਾ ਸਿੱਕਾ ਹੁੰਦੇ ਹਨ।
ਫ਼ਸਾਦ ਅਕਸਰ ਸ਼ਿਕਾਇਤਾਂ ਜਾਂ ਅਸੰਗਤੀ ਦੀ ਪ੍ਰਤਿਕ੍ਰਿਆ ਵਜੋਂ ਹੁੰਦੇ ਹਨ। ਇਤਿਹਾਸਕ ਰੂਪ ਵਿਚ ਫ਼ਸਾਦ ਮਾੜੀਆਂ ਕਾਰਜ ਜਾਂ ਜੀਵਨ ਸਥਿਤੀਆਂ, ਸਰਕਾਰੀ ਅਤਿਆਚਾਰ, ਕਰਬੰਦੀ ਜਾਂ ਜਬਰੀ ਭਰਤੀ , ਨਸਲੀ ਗਰੁੱਪਾਂ ਵਿਚਕਾਰ ਵਿਵਾਦਾਂ ਖਾਧ-ਖ਼ੁਰਾਕ ਸਪਲਾਈ ਜਾਂ ਧਰਮਾਂ, ਖੇਡ ਕਾਰਜਕ੍ਰਮ ਦੇ ਨਤੀਜੇ ਜਾਂ ਉਸ ਕਾਨੂੰਨੀ ਪ੍ਰਣਾਲੀਆਂ ਤੋਂ ਨਿਰਾਸਾ ਕਾਰਨ ਹੀ ਹੋਏ ਹਨ ਜਿਨ੍ਹਾਂ ਰਾਹੀਂ ਆਪਣੀਆਂ ਸ਼ਿਕਾਇਤਾਂ ਪਹੁੰਚਾਈਆਂ ਜਾਂਦੀਆਂ ਹਨ।
ਫ਼ਸਾਦਾਂ ਵਿਚ ਗੁੰਡਾਗਰਦੀ ਕੀਤੀ ਜਾਂਦੀ ਹੈ ਅਤੇ ਨਿੱਜੀ ਤੇ ਸਰਕਾਰੀ ਸੰਪਤੀ ਨੂੰ ਨਸ਼ਟ ਕੀਤਾ ਜਾਂਦਾ ਹੈ। ਫ਼ਸਾਦਾਂ ਦਾ ਨਿਸ਼ਾਨਾ ਵਿਸ਼ੇਸ਼ ਸੰਪਤੀ ਫ਼ਸਾਦ ਦੇ ਕਾਰਨ ਅਤੇ ਸਬੰਧਿਤ ਵਿਅਕਤੀਆਂ ਦੀਆਂ ਪ੍ਰਵਿਰਤੀਆਂ ਤੇ ਨਿਰਭਰ ਕਰਦੇ ਹੋਏ ਵੱਖ ਵੱਖ ਹੁੰਦੀ ਹੈ। ਫ਼ਸਾਦਾਂ ਦਾ ਨਿਸ਼ਾਨਾ ਦੁਕਾਨਾਂ, ਕਾਰਾਂ , ਰੈਸਟੋਰੈਂਟ, ਸਰਕਾਰੀ ਸੰਸਥਾਵਾਂ ਅਤੇ ਧਾਰਮਿਕ ਸਥਾਨ ਵੀ ਹੋ ਸਕਦੇ ਹਨ।
ਫ਼ਸਾਦਾਂ ਨਾਲ ਨਿਪਟਣਾ ਪੁਲਿਸ ਵਿਭਾਗਾਂ ਲਈ ਆਮ ਕਰਕੇ ਬਹੁਤ ਮੁਸ਼ਕਿਲ ਹੁੰਦਾ ਹੈ ਅਤੇ ਫ਼ਸਾਦਾਂ ਤੇ ਕਾਬੂ ਪਾਉਣ ਲਈ ਭੇਜੇ ਗਏ ਪੁਲਿਸ ਅਫ਼ਸਰ ਅਕਸਰ ਬੈਲਾਮਾਇਕ ਸ਼ਲਡਾਂ ਅਤੇ ਸ਼ਾਟਗੰਨਾਂ ਨਾਲ ਲੈਸ ਹੁੰਦੇ ਹਨ। ਪੁਲਿਸ ਫ਼ਸਾਦੀਆਂ ਨੂੰ ਰੋਕਣ ਲਈ ਹੰਝੂ ਗੈਸ ਅਤੇ ਸੀ ਐਮ ਗੈਮ ਦੀ ਵਰਤੋਂ ਵੀ ਕਰ ਸਕਦੀ ਹੈ। ਫ਼ਸਾਦ ਨੂੰ ਰੋਕਣ ਵਾਲੀ ਪੁਲਿਸ ਫ਼ਸਾਦਾਂ ਤੇ ਕੰਟਰੋਲ ਕਰਨ ਲਈ ਘੱਟ ਘਾਤਕ ਵਿਧੀਆਂ ਦੀ ਵਰਤੋਂ ਕਰਦੀ ਹੈ ਜਿਵੇਂ ਕਿ ਸ਼ਾੱਟਗੰਨਾਂ ਜੋ ਰਬੜ ਦੀਆਂ ਗੋਲੀਆਂ ਉਗਲਦੀਆਂ ਹਨ ਅਤੇ ਪੁਲਿਸ ਫ਼ਸਾਦੀਆਂ ਨੂੰ ਨਿਹੱਥਾ ਕਰਨ ਲਈ ਲਾਠੀ ਚਾਰਜ ਤੇ ਬੈਂਤ ਦੀ ਵਰਤੋਂ ਵੀ ਕਰਦੀ ਹੈ ਤਾਂ ਜੋ ਫ਼ਸਾਦੀਆਂ ਨੂੰ ਆਸਾਨੀ ਨਾਲ ਪਕੜਿਆ ਜਾ ਸਕੇ ।
ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2144, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First