ਫ਼ੀਸ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਫ਼ੀਸ [ਨਾਂਇ] ਪੜ੍ਹਾਈ ਲਈ ਸਕੂਲ ਕਾਲਜ/ ਇਲਾਜ ਲਈ ਡਾਕਟਰ ਜਾਂ ਹਸਪਤਾਲ ਮੁਕੱਦਮੇ ਲਈ ਵਕੀਲ ਨੂੰ ਦਿੱਤੀ ਜਾਣ ਵਾਲ਼ੀ ਰਕਮ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4297, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਫ਼ੀਸ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Fee_ਫ਼ੀਸ: ਕਮਿਸ਼ਨਰ, ਹਿੰਦੂ ਰਿਲਿਜੱਸ ਇੰਡੌਮੈਂਟਸ, ਮਦਰਾਸ ਬਨਾਮ ਸ੍ਰੀ ਲਕਸ਼ਮੇਂਦਰ ਤੀਰਥ ਸਵਾਮੀਆਰ ਆਫ਼ ਸ੍ਰੀ ਸੀਉਰਮਠ (ਏ ਆਈ ਆਰ 1954 ਐਸ ਸੀ 282) ਅਨੁਸਾਰ ਕਿਸੇ ਸਰਕਾਰੀ ਏਜੰਸੀ ਦੁਆਰਾ ਵਿਅਕਤੀਆਂ ਦੀ ਕੀਤੀਆ ਗਈਆਂ ਵਿਸ਼ੇਸ਼ ਸੇਵਾਵਾਂ ਲਈ ਲਏ ਜਾਂਦੇ ਪੈਸੇ ਨੂੰ ਫ਼ੀਸ ਕਿਹਾ ਜਾਂਦਾ ਹੈ। ਟੈਕਸ ਅਤੇ ਫ਼ੀਸ ਵਿਚ ਮੁਢਲਾ ਫ਼ਰਕ ਇਹ ਹੈ ਕਿ ਟੈਕਸ ਸਰਕਾਰੀ ਖ਼ਰਚੇ ਪੂਰੇ ਕਰਨ ਲਈ ਲਾਇਆ ਜਾਂਦਾ ਹੈ ਅਤੇ ਉਹ ਸਭਨਾਂ ਉਤੇ ਸਾਂਝਾ ਬੋਝ ਹੁੰਦਾ ਹੈ, ਜਦ ਕਿ ਫ਼ੀਸ ਕਿਸੇ ਵਿਸ਼ੇਸ਼-ਲਾਭ ਜਾਂ ਵਿਸ਼ੇਸ਼ ਅਧਿਕਾਰ ਲਈ ਕੀਤੀ ਗਈ ਅਦਾਇਗੀ ਨੂੰ ਫ਼ੀਸ ਦਾ ਨਾਂ ਦਿੱਤਾ ਗਿਆ ਹੈ।
ਸਦਰਨ ਫ਼ਾਰਮੇਸੂਟੀਕਲਜ਼ ਐਂਡ ਕੈਮੀਕਲਜ਼, ਤ੍ਰਿਚੁਰ ਬਨਾਮ ਕੇਰਲ ਰਾਜ (ਏ ਆਈ ਆਰ 1981 ਐਸ ਸੀ 1863) ਵਿਚ ਵੀ ਇਹ ਗੱਲ ਸਪਸ਼ਟ ਕੀਤੀ ਗਈ ਹੈ ਕਿ ‘ਫ਼ੀਸਾਂ’ ਉਹ ਰਕਮਾਂ ਹੁੰਦੀਆਂ ਹਨ ਜੋ ਕਿਸੇ ਵਿਸ਼ੇਸ਼-ਅਧਿਕਾਰ ਲਈ ਅਦਾ ਕੀਤੀਆਂ ਜਾਂਦੀਆਂ ਹਨ, ਉਨ੍ਹਾ ਦੀ ਅਦਾਇਗੀ ਕੋਈ ਬੰਧਨ ਨਹੀਂ ਹੁੰਦੀ ਸਗੋਂ ਸਵੈ-ਇੱਛਕ ਤੌਰ ਤੇ ਕੀਤੀ ਜਾਂਦੀ ਹੈ। ਫ਼ੀਸਾਂ ਅਤੇ ਟੈਕਸਾਂ ਵਿਚਕਾਰ ਨਿਖੇੜਾ ਇਹ ਹੈ ਕਿ ਟੈਕਸ ਦਾ ਮੁੱਖ ਪ੍ਰਯੋਜਨ ਸਰਕਾਰ ਚਲਾਉਣ ਲਈ ਜਾਂ ਕਿਸੇ ਲੋਕ ਪ੍ਰਯੋਜਨ ਲਈ ਪੈਸਾ ਇਕੱਠਾ ਕਰਨਾ ਹੁੰਦਾ ਹੈ, ਜਦ ਕਿ ਫ਼ੀਸ ਪ੍ਰਦਾਨ ਕੀਤੇ ਗਏ ਕਿਸੇ ਵਿਸ਼ੇਸ਼-ਅਧਿਕਾਰ ਜਾਂ ਲਾਭ ਲਈ ਜਾਂ ਕੀਤੀ ਗਈ ਕਿਸੇ ਸੇਵਾ ਲਈ ਜਾਂ ਉਨ੍ਹਾਂ ਦੇ ਤੱਲਕ ਵਿਚ ਉਠਾਏ ਖ਼ਰਚੇ ਪੂਰੇ ਕਰਨ ਹਿਤ ਲਈ ਜਾਂਦੀ ਹੈ।
ਫ਼ੀਸ ਆਮ ਤੌਰ ਤੇ ਉਸ ਚਾਰਜ ਦੇ ਤੌਰ ਤੇ ਪਰਿਭਾਸ਼ਤ ਕੀਤੀ ਜਾਂਦੀ ਹੈ ਜੋ ਕਿਸੇ ਸਰਕਾਰੀ ਏਜੰਸੀ ਦੁਆਰਾ ਵਿਅਕਤੀਆ ਦੀ ਕੀਤੀ ਸੇਵਾ ਲਈ ਵਸੂਲ ਕੀਤਾ ਜਾਂਦਾ ਹੈ। ਫ਼ੀਸ ਅਦਾ ਕਰਨ ਵਾਲੇ ਅਤੇ ਫ਼ੀਸ ਵਸੂਲ ਕਰਨ ਵਾਲੀ ਧਿਰ ਵਿਚਾਕਰ ਕੰਮ ਅਤੇ ਇਵਜ਼ਾਨੇ ਦਾ ਤੱਥ ਸਥਾਪਤ ਹੋਣਾ ਚਾਹੀਦਾ ਹੈ। ਫ਼ੀਸ ਉਗਰਾਹੁਣ ਵਾਲੀ ਧਿਰ ਨੂੰ ਇਹ ਵਿਖਾਉਣਾ ਪੈਂਦਾ ਹੈ ਕਿ ਫ਼ੀਸ ਦੇ ਬਦਲੇ ਜੋ ਸੇਵਾਵਾਂ ਉਹ ਮੁਹਈਆ ਕਰ ਰਹੇ ਹਨ ਉਹ ਫ਼ੀਸ ਅਦਾ ਕਰਨ ਵਾਲਿਆਂ ਦੇ ਖ਼ਾਸ ਲਾਭ ਲਈ ਹਨ। ਇਹ ਗੱਲ ਕਿਸੇ ਨਿਸਚਿਤਤਾ , ਵਾਜਬੀਪਨ ਜਾਂ ਭਾਰੂ ਅਧਿਸੰਭਾਵਨਾ ਦੀ ਹਦ ਤਕ ਵਿਖਾਈ ਜਾਣੀ ਚਾਹੀਦੀ ਹੈ ਕਿ ਇਸ ਤਰ੍ਹਾਂ ਵਸੂਲ ਕੀਤੀ ਫ਼ੀਸ ਦਾ ਵੱਡਾ ਹਿੱਸਾ ਅਦਾਇਗੀ ਕਰਨ ਵਾਲਿਆਂ ਦੇ ਲਾਭ ਲਈ ਖ਼ਰਚ ਕੀਤਾ ਜਾਂਦਾ ਹੈ। [(ਸ੍ਰੀ ਸਜਾਨ ਮਿਲਜ਼ ਲਿਮਟਿਡ ਬਨਾਮ ਕ੍ਰਿਸ਼ੀ ਉਪਜਮੰਡੀ ਸੰਮਤੀ 1981 ਜਬਲਪੁਰ ਲਾ.ਜ.82 (ਡਿ.ਬੈਂ.)]
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4051, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First