ਫ਼ੈਸਲਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਫ਼ੈਸਲਾ [ਨਾਂਪੁ] (ਕਿਸੇ ਮਸਲੇ ਦਾ) ਨਿਬੇੜਾ; ਵਿਰੋਧੀ ਧੜਿਆਂ ਵਿੱਚ ਹੋਣ ਵਾਲ਼ਾ ਸਮਝੌਤਾ; ਪੱਕਾ ਇਰਾਦਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10758, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਫ਼ੈਸਲਾ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Decision_ਫ਼ੈਸਲਾ: ਜਦ ਵੀ ਕਿਸੇ ਸਵਾਲ ਦੇ ਹੱਕ ਵਿਚ ਅਤੇ ਵਿਰੋਧ ਵਿਚ ਕਾਰਨਾਂ ਤੇ ਵਿਚਾਰ ਕਰਕੇ ਉਹ ਤੈਅ ਕੀਤਾ ਜਾਂਦਾ ਹੈ ਜਾਂ ਉਸ ਦਾ ਮੁਕਾਉ ਕੀਤਾ ਜਾਂਦਾ ਹੈ ਜਾਂ ਉਸ ਬਾਰੇ ਕਿਸੇ ਸਿਟੇ ਤੇ ਪਹੁੰਚਿਆ ਜਾਂਦਾ ਹੈ ਤਾਂ ਉਸ ਨੂੰ ਫ਼ੈਸਲਾ ਕਿਹਾ ਜਾਂਦਾ ਹੈ। ਦੀਵਾਨੀ ਕਾਨੂੰਨ ਵਿਚ ਆਮ ਤੌਰ ਤੇ ਇਸ ਦਾ ਮਤਲਬ ਕਿਸੇ ਸਵਾਲ ਦਾ ਮੁਕਾਉ ਅੰਤਮ ਹੁਕਮ ਹੁੰਦਾ ਹੈ ਜਿਸ ਨਾਲ ਕਿਸੇ ਦਾਵੇ ਦਾ ਨਿਪਟਾਰਾ ਹੋ ਜਾਂਦਾ ਹੈ।.... ਕੁਝ ਹਾਲਾਤ ਅਧੀਨ ਕੋਈ ਗੱਲ ਨਿਸਚੇ ਕਰਨ ਨੂੰ ਵੀ ਫ਼ੈਸਲਾ ਕਹਿ ਲਿਆ ਜਾਂਦਾ ਹੈ।
ਫ਼ੈਸਲੇ ਦਾ ਮਤਲਬ ਕਿਸੇ ਸਵਾਲ ਜਾਂ ਵਿਵਾਦ ਦਾ ਮੁਕਾਉ ਹੈ ਨ ਕਿ ਉਹ ਦਲੀਲਾਂ ਜਾਂ ਆਧਾਰ ਜਿਨ੍ਹਾਂ ਤੇ ਕੋਈ ਅਦਾਲਤ ਕਿਸੇ ਸਿਟੇ ਤੇ ਪੁੱਜਦੀ ਹੈ।
ਪ੍ਰਾਵਿੰਸ ਔਫ਼ ਬੰਬੇ ਬਨਾਮ ਖੁਸ਼ਹਾਲ ਦਾਸ ਐਸ. ਅਡਵਾਨੀ (ਏ ਆਈ ਆਰ 1950 ਐਸ ਸੀ 222) ਵਿਚ ਜਸਟਿਸ ਫ਼ਜ਼ਲ ਅਲੀ ਦੇ ਸ਼ਬਦਾਂ ਵਿਚ ‘‘ਆਮ ਬੋਲ ਚਾਲ ਵਿਚ ਫ਼ੈਸਲਾ ਸ਼ਬਦ ਲਗਭਗ ਨਿਰਲੇਪ ਜਿਹਾ ਸ਼ਬਦ ਹੈ ਅਤੇ ਇਸ ਦੀ ਵਰਤੋਂ ਨਿਰੋਲ ਕਾਰਜ-ਪਾਲਕ ਕਾਰਜਾਂ ਵਿਚ ਅਤੇ ਨਾਲੇ ਨਿਆਂਇਕ ਹੁਕਮਾਂ ਦੇ ਸਬੰਧ ਵਿਚ ਵੀ ਕੀਤੀ ਜਾਂਦੀ ਹੈ। ਕੇਵਲ ਇਹ ਤੱਥ ਕਿ ਕਿਸੇ ਗੱਲ ਬਾਰੇ ਕਾਰਜ-ਪਾਲਕਾ ਨੇ ਫ਼ੈਸਲਾ ਲੈਣਾ ਹੁੰਦਾ ਹੈ ਉਸ ਫ਼ੈਸਲੇ ਨੂੰ ਨਿਆਂਇਕ ਨਹੀਂ ਬਣਾ ਦਿੰਦਾ। ਫ਼ਰਕ ਇਸ ਗੱਲ ਨਾਲ ਪੈਂਦਾ ਹੈ ਕਿ ਫ਼ੈਸਲਾ ਕਿਸ ਢੰਗ ਨਾਲ ਲਿਆ ਜਾਂਦਾ ਹੈ ਅਤੇ ਸਹੀ ਟੈਸਟ ਇਹ ਹੈ ਕਿ ਕੀ ਫ਼ੈਸਲਾ ਕਰਨ ਦੀ ਕੋਈ ਨਿਆਂਇਕ ਡਿਊਟੀ ਹੈ?
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10365, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First