ਬੈਚ ਪ੍ਰੋਸੈਸਿੰਗ ਕਮਾਂਡਜ਼ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Batch Processing Commands

DOS ਕਮਾਂਡਾਂ ਐਂਟਰ ਕਰਦੇ ਸਾਰ ਹੀ ਐਗਜ਼ੀਕਿਊਟ (ਲਾਗੂ) ਹੋ ਜਾਂਦੀਆਂ ਹਨ। ਪਰ ਕਈ ਵਾਰ ਕਈ DOS ਕਮਾਂਡਾਂ ਨੂੰ ਕਿਸੇ ਫਾਈਲ ਵਿੱਚ ਇਕੱਠਾ ਕਰ ਦਿੱਤਾ ਜਾਂਦਾ ਹੈ ਤੇ ਲੋੜ ਪੈਣ ਤੇ ਇਕੱਠਿਆਂ ਹੀ ਲਾਗੂ ਕੀਤਾ ਜਾਂਦਾ ਹੈ। ਅਜਿਹੀ ਫਾਈਲ ਜਿਸ ਵਿੱਚ ਵੱਖ-ਵੱਖ DOS ਕਮਾਂਡਾਂ ਹੁੰਦੀਆਂ ਹਨ, ਨੂੰ ਬੈਚ ਫਾਈਲ ਕਹਿੰਦੇ ਹਨ। ਬੈਚ ਫਾਈਲ ਦਾ ਨਾਮ ਕੋਈ ਵੀ ਹੋਵੇ ਪਰ ਇਸ ਦੀ ਐਕਸਟੈਂਸ਼ਨ (ਵਿਸਥਾਰ) ਸਿਰਫ਼ .BAT ਹੀ ਹੁੰਦੀ ਹੈ। ਸ਼ਰਤ ਇਹ ਹੈ ਕਿ ਇਸ ਵਿੱਚ ਢੁਕਵੀਆਂ DOS ਕਮਾਂਡਾਂ ਹੋਣੀਆਂ ਚਾਹੀਦੀਆਂ ਹਨ।

ਇਕ ਆਮ ਵਰਤੋਂ ਵਿੱਚ ਆਉਣ ਵਾਲੀ ਬੈਚ ਫਾਈਲ autoexec.bat ਹੈ। ਇਸ ਦੀ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਕੰਪਿਊਟਰ ਦੀ ਬੂਟਿੰਗ ਸਮੇਂ ਇਹ ਫਾਈਲ ਆਪਣੇ-ਆਪ ਹੀ ਲੋਅਡ ਹੋ ਜਾਂਦੀ ਹੈ। ਇਸ ਲਈ ਅਜਿਹਾ ਕੋਈ ਵੀ ਕੰਮ ਜਿਸ ਨੂੰ ਬੂਟਿੰਗ ਸਮੇਂ ਸਵੈਚਾਲਿਤ ਪੂਰਾ ਕਰਨਾ ਹੋਵੇ ਨੂੰ ਇਸ ਫਾਈਲ ਵਿੱਚ DOS ਦੀਆਂ ਕਮਾਂਡਾਂ ਦੇ ਰੂਪ ਵਿੱਚ ਸਟੋਰ ਕੀਤਾ ਜਾਂਦਾ ਹੈ।

ਫਾਈਲ, ਬਫਰ , ਡਿਵਾਈਸ, ਡਰਾਈਵ ਦੇ ਨੰਬਰਾਂ ਦੀ ਸੈਟਿੰਗ ਬੈਚ ਪ੍ਰੋਸੈਸਿੰਗ ਫਾਈਲ ਰਾਹੀਂ ਕੀਤੀ ਜਾਂਦੀ ਹੈ।

ਬੈਚ ਫਾਈਲ ਦੇ ਲਾਭ

i) ਜਦੋਂ ਕੰਪਿਊਟਰ ਬੈਚ ਫਾਈਲਾਂ ਰਾਹੀਂ (ਇਕੱਠਾ) ਕੰਮ ਕਰ ਰਿਹਾ ਹੁੰਦਾ ਹੈ ਤਾਂ ਵਰਤੋਂਕਾਰ ਕੰਪਿਊਟਰ ਨੂੰ ਛੱਡ ਕੇ ਕੋਈ ਹੋਰ ਕੰਮ ਕਰ ਸਕਦਾ ਹੈ।

ii) ਇਹਨਾਂ ਵਿੱਚ ਕਈ ਗੁੰਝਲਦਾਰ ਕਮਾਂਡਾਂ ਦੀ ਲੜੀ ਸਟੋਰ ਕੀਤੀ ਜਾ ਸਕਦੀ ਹੈ।

ਬੈਚ ਫਾਈਲ ਕਿਸੇ ਵੀ ਐਡੀਟਰ (ਅਜਿਹਾ ਸਾਫਟਵੇਅਰ ਜੋ ਵਰਤੋਂਕਾਰ ਲਈ ਇਕ ਆਮ ਟਾਈਪਰਾਈਟਰ ਦੀ ਤਰ੍ਹਾਂ ਮਦਦਗਾਰ ਹੁੰਦਾ ਹੈ) ਵਿੱਚ ਬਣਾਈ ਜਾ ਸਕਦੀ ਹੈ।

ਇਕ ਆਮ ਵਰਤੋਂ ਵਿੱਚ ਆਉਣ ਵਾਲਾ ਐਡੀਟਰ EDLIN ਹੈ। EDLIN ਐਡੀਟਰ ਤੋਂ ਇਲਾਵਾ ਬੈਚ ਫਾਈਲ COPY CON ਅਤੇ TYPE ਕਮਾਂਡ ਦੀ ਸਹਾਇਤਾ ਨਾਲ ਵੀ ਬਣਾਈ ਜਾ ਸਕਦੀ ਹੈ।

ਬੈਚ ਫਾਈਲ ਬਣਾਉਣ ਲਈ ਹੇਠ ਲਿਖੇ ਅਨੁਸਾਰ ਕੰਮ ਕਰਨਾ ਪੈਂਦਾ ਹੈ:

          COPY CON <filename>. BAT

          ਜਾਂ

          Type <filename>.BAT

ਉਦਾਹਰਨ:

          C:>COPY CON SUM.BAT

ਨਤੀਜੇ ਵਜੋਂ ਬੈਚ ਫਾਈਲ SUM ਤਿਆਰ ਹੋ ਜਾਵੇਗੀ।

ਫਾਈਲ ਨੂੰ Ctrl + Z ਦਬਾ ਕੇ ਸੇਵ ਕਰ ਸਕਦੇ ਹੋ।

          C:>SUM

ਇਸ ਨਾਲ SUM.BAT ਵਿੱਚ ਲਿਖੀਆਂ ਕਮਾਂਡਾਂ ਲਾਗੂ ਹੋ ਜਾਣਗੀਆਂ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1027, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.