ਰਿੰਗ ਟੋਪੋਲੋਜੀ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Ring Topology

ਇਸ ਟੋਪੋਲੋਜੀ ਵਿੱਚ ਸਾਰੇ ਟਰਮੀਨਲ ਸਰਵਰ ਨਾਲ ਇਕ ਗੋਲਾਕਾਰ ਘੇਰੇ ਵਿੱਚ ਜੁੜੇ ਹੁੰਦੇ ਹਨ ਤੇ ਇਕ ਰਿੰਗ (ਛੱਲੇ) ਦੀ ਸ਼ਕਲ ਬਣਾਉਂਦੇ ਹਨ। ਸਰਵਰ ਤੋਂ ਅੰਕੜਿਆਂ ਦਾ ਅਦਾਨ-ਪ੍ਰਦਾਨ ਦੋਨਾਂ ਦਿਸ਼ਾਵਾਂ ਵਿੱਚ ਹੋ ਸਕਦਾ ਹੈ। ਇਸ ਟੋਪੋਲੋਜੀ ਵਿੱਚ ਸਰਵਰ ਤੇ ਇੰਨਾਂ ਬੋਝ ਨਹੀਂ ਹੁੰਦਾ ਜਿੰਨਾਂ ਕਿ ਸਟਾਰ ਟੋਪੋਲੋਜੀ ਵਿੱਚ ਹੁੰਦਾ ਹੈ। ਇਸ ਵਿੱਚ ਵੱਡੀ ਸਮੱਸਿਆ ਕਿਸੇ ਟਰਮੀਨਲ ਨੂੰ ਜੋੜਨ ਜਾਂ ਹਟਾਉਣ ਸਮੇਂ ਪੈਦਾ ਹੁੰਦੀ ਹੈ ਕਿਉਂਕਿ ਇਸ ਸਮੇਂ ਸਿਸਟਮ ਨੂੰ ਪੂਰੀ ਤਰ੍ਹਾਂ ਬੰਦ ਕਰਨਾ ਪੈਂਦਾ ਹੈ ਅਤੇ ਲਗਭਗ ਸਾਰੀ ਬਣਤਰ ਨੂੰ ਮੁੜ ਤੋਂ ਠੀਕ ਕਰਕੇ ਚਲਾਉਣਾ ਪੈਂਦਾ ਹੈ। ਰਿੰਗ ਟਰਮੀਨਲ ਨੂੰ ਸਰਕੂਲਰ ਟੋਪੋਲੋਜੀ ਵੀ ਕਹਿੰਦੇ ਹਨ।

ਲਾਭ:

i) ਕੇਬਲ ਦੀ ਲੰਬਾਈ ਘੱਟ ਲੋੜੀਂਦੀ ਹੈ।

ii) ਆਪਟੀਕਲ ਫਾਈਬਰ ਕੇਬਲਾਂ ਲਈ ਵਧੀਆ ਹੈ, ਜਿਸ ਵਿੱਚ ਟਰਾਂਸਮਿਸ਼ਨ ਬਹੁਤ ਤੇਜ਼ ਹੁੰਦੀ ਹੈ।

ਹਾਨੀਆਂ:

i) ਇਸ ਟੋਪੋਲੋਜੀ ਵਿੱਚ ਕੋਈ ਵੀ ਨੁਕਸ ਲੱਭਣਾ ਮੁਸ਼ਕਿਲ ਹੁੰਦਾ ਹੈ।

ii) ਇਕ ਨੋਡ ਦੇ ਫੇਲ੍ਹ ਹੋਣ ਤੇ ਸਾਰਾ ਨੈੱਟਵਰਕ ਫੇਲ੍ਹ ਹੋ ਜਾਂਦਾ ਹੈ।

ਅੰਤ ਅਸੀਂ ਕਹਿ ਸਕਦੇ ਹਾਂ ਕਿ ਅੱਜ ਦੇ ਜ਼ਮਾਨੇ ਵਿੱਚ ਨੈਟਵਰਕਿੰਗ ਦਾ ਬਹੁਤ ਮਹੱਤਵ ਹੈ। ਨੈੱਟਵਰਕ ਦੀ ਵਰਤੋਂ ਕਰਕੇ ਜਿੱਥੇ ਵੱਖ-ਵੱਖ ਕੰਪਿਊਟਰਾਂ ਦਰਮਿਆਨ ਅੰਕੜਿਆਂ ਦੇ ਅਦਾਨ-ਪ੍ਰਦਾਨ, ਸਾਫਟਵੇਅਰ ਅਤੇ ਹਾਰਡਵੇਅਰ ਸਾਂਝਦਾਰੀ ਦੀ ਸਮਰੱਥਾ ਵਧਦੀ ਹੈ, ਉੱਥੇ ਸਾਨੂੰ ਚੋਖਾ ਆਰਥਿਕ ਲਾਭ ਵੀ ਹੁੰਦਾ ਹੈ।

 

 


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2438, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.