LAN ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਲੋਕਲ ਏਰੀਆ ਨੈੱਟਵਰਕ
ਇਹ ਨੈੱਟਵਰਕ ਸੀਮਤ ਖੇਤਰ ਵਿੱਚ ਫੈਲਿਆ ਹੁੰਦਾ ਹੈ। ਅਜਿਹੇ ਨੈੱਟਵਰਕ ਵਿੱਚ ਕੰਪਿਊਟਰਾਂ ਦੀ ਕੇਂਦਰੀ ਕੰਪਿਊਟਰ ਤੋਂ ਦੂਰੀ 1 ਤੋਂ 2 ਕਿਲੋਮੀਟਰ ਤਕ ਹੁੰਦੀ ਹੈ। ਕੇਂਦਰੀ ਕੰਪਿਊਟਰ ਅਤੇ ਦੂਸਰੇ ਕੰਪਿਊਟਰਾਂ ਵਿਚਕਾਰ ਸੰਚਾਰ ਲਈ ਨੈੱਟਵਰਕ ਇੰਟਰਫੇਸ ਕਾਰਡ (NIC) ਸਥਾਪਿਤ ਕੀਤਾ ਜਾਂਦਾ ਹੈ।
ਅਜਿਹੀ ਨੈਟਵਰਕਿੰਗ ਸਕੂਲਾਂ, ਬੈਂਕਾਂ ਅਤੇ ਹੋਰ ਦਫ਼ਤਰਾਂ, ਜੋ ਇਕ ਹੀ ਇਮਾਰਤ ਵਿੱਚ ਹੋਣ , ਲਈ ਵਰਤੀ ਜਾਂਦੀ ਹੈ।
LAN ਦੀਆਂ ਮੁੱਖ ਵਿਸ਼ੇਸ਼ਤਾਵਾਂ ਹਨ :
i) LAN ਵਿੱਚ ਕੰਪਿਊਟਰ 1 ਤੋਂ 2 ਕਿਲੋਮੀਟਰ ਦੀ ਦੂਰੀ ਤੇ ਹੋ ਸਕਦੇ ਹਨ।
ii) LAN ਦੀ ਭਰੋਸੇਯੋਗਤਾ MAN ਅਤੇ WAN ਤੋਂ ਵੱਧ ਹੈ।
iii) ਟਰਾਂਸਫਰ (ਸਥਾਨ-ਅੰਤਰਣ) ਦਰ ਵੱਧ ਹੈ।
iv) LAN ਕਿਸੇ ਇਕ ਸੰਸਥਾ ਜਾਂ ਅਦਾਰੇ ਲਈ ਹੁੰਦਾ ਹੈ।
v) ਵੱਖ-ਵੱਖ ਕੰਪਿਊਟਰ ਕੇਬਲਾਂ ਰਾਹੀਂ ਜੁੜੇ ਹੁੰਦੇ ਹਨ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2248, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First